ਨੂਰਮਹਿਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮੋਹਤਬਰਾਂ ਨੂੰ ਲੈ ਕੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਜਿਵੇ ਦੱਸਿਆ ਸਾਰੇ ਹੀ ਉਹ ਸਾਥੀ ਜਿਹੜੇ ਕਿ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਸਮਾਜ ਸੇਵੀ ਹੈ ਚਾਹੇ ਕੋਈ ਪੋਲੀਟੀਕਲ ਜਿਹਨਾਂ ਦਾ ਅਸਰ-ਸੂਖ ਹੈ ਜਿਵੇ ਕੋਈ ਪਿੰਡਾਂ ਦੇ ਵਿੱਚੋਂ ਕੋਈ ਮੈਂਬਰ ਪੰਚਾਇਤ ਸਾਹਿਬਾਨ ਹੈ ਕੌਂਸਲਰ ਵੀ ਨੇ ਉਹਨਾਂ ਸਾਰਿਆਂ ਦਾ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਤੇ ਕੰਮਾਂ ਨੂੰ ਦੇਖ ਕੇ ਅੱਜ ਸ਼ਮੂਲੀਅਤ ਕੀਤੀ ਹੈ ਸੋ ਇਹਨਾਂ ਸਾਰਿਆਂ ਨੂੰ ਜੀ ਆਇਆ ਕਹਿੰਦੇ ਹਾਂ।

ਸ੍ਰੀ ਅਰੋੜਾ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਇੱਕ ਮਜਬੂਤੀ ਮਿਲੀ ਹੈ ਜਿਹੜੀ ਨਕੋਦਰ ਹਲਕੇ ਦੇ ਵਿੱਚ ਵੀ ਅਤੇ ਪਾਰਟੀ ਨੂੰ ਵੀ ਮਜਬੂਤੀ ਮਿਲੇਗੀ। ਸੋ ਇਹਨਾਂ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਫਿਰ ਜੀ ਆਇਆ ਨੂੰ ਅਤੇ ਮੈਡਮ ਇੰਦਰਜੀਤ ਕੌਰ ਮਾਨ ਨੂੰ ਵੀ ਮੁਬਾਰਕਾਂ, ਵਧਾਈਆਂ ਕਿ ਉਹ ਇਹਨਾਂ ਸਾਥੀਆਂ ਦੀ ਸ਼ਮੂਲੀਅਤ ਨਾਲ ਹੋਰ ਮਜਬੂਤ ਹੋਏ ਨੇ ਹਲਕੇ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜਬੂਤੀ ਦੇ ਨਾਲ ਕੰਮ ਕਰਨਗੇ।

ਇਸ ਮੌਕੇ ਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਨੂਰਮਹਿਲ ਸ਼ਹਿਰ ਨਾਲ ਸਾਰੇ ਸੰਬੰਧਤ ਸਾਥੀ ਹਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਹਨ ਇਹਨਾਂ ਦੇ ਅੱਜ ਸ਼ਾਮਲ ਹੋਣ ਨੂਰਮਹਿਲ ਵਿੱਚ ਇਕ ਖਾਲੀ ਥਾਂ ਭਰੀ ਗਈ ਜਿਸ ਨਾਲ ਆਉਣ ਵਾਲੀ ਨਗਰ ਕੌਂਸਲ ਨੂਰਮਹਿਲ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਜਿਆਦਾ ਮਜਬੂਤੀ ਮਿਲੇਗੀ। ਸ਼ਾਮਲ ਹੋਏ ਸਾਥੀਆਂ ਵਿੱਚ

ਸ੍ਰੀ ਰਾਜੀਵ ਮਿਸਰ ਐਮ.ਸੀ ਨਗਰ ਕੌਂਸਲ ਨੂਰਮਹਿਲ ਅਤੇ ਪ੍ਰਧਾਨ ਨੂਰਮਹਿਲ ਛਿੰਝ ਕਮੇਟੀ, ਚੇਅਰਮੈਨ ਲਾਇਨਜ਼ ਕਲੱਬ, ਸ੍ਰੀ ਪ੍ਰੇਮ ਕੁਮਾਰ ਏਲੀਅਸ ਰਾਜੂ ਉੱਪਲ ਪ੍ਰਧਾਨ ਦੁਆਬਾ ਜੋਨ ਐਸ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਸ੍ਰੀ ਸੰਚੂ ਵਾਧਵਾ ਪ੍ਰਧਾਨ ਲਾਇਨਜ਼ ਕਲੱਬ ਨੂਰਮਹਿਲ ਅਤੇ ਉੱਗੇ ਸਮਾਜ ਸੇਵੀ ਸੰਦੀਪ ਕੁਮਾਰ ਮਿੱਤਲ, ਸਮਾਜ ਸੇਵੀ ਨੂਰਮਹਿਲ, ਸੰਦੀਪ ਕੁਮਾਰ ਮਿੱਤੂ, ਸੰਜੀਵ ਵਰਮਾ, ਰਜਨੀਸ਼ ਬੱਬਰ ਸਾਬਕਾ ਪ੍ਰਧਾਨ ਐਸ.ਓ.ਆਈ ਯੂਥ ਅਕਾਲੀ ਦਲ, ਖਾਲਸਾ ਕਾਲਜ ਯੂਥ ਵਿੰਗ ਦਾ ਪ੍ਰਧਾਨ, ਸ੍ਰੀ ਸ਼ਿਵਮ ਸੇਤੀਆ ਮੌਜੂਦਾ ਪੰਚ ਸੀਨੀਅਰ ਅਕਾਲੀ ਦਲ,ਜਸਵੀਰ ਸਿੰਘ ਉੱਪਲ, ਸ਼੍ਰੀ ਹਰੀਦੇਵ ਖੋਸਲਾ ਉੱਘੇ ਸਮਾਜ ਸੇਵੀ, ਪ੍ਰਹਿਲਾਦ ਸ਼ਰਮਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ, ਸ੍ਰੀ ਮਨੀਸ਼ ਕੁਮਾਰ ਨਈਅਰ ਸਮਾਜ ਸੇਵੀ ਨੂਰਮਹਿਲ, ਸੋਨੂ ਉਪਲ ਸੀਨੀਅਰ ਅਕਾਲੀ ਸ਼ਾਮਲ ਹਨ।



