ਆਮ ਆਦਮੀ ਪਾਰਟੀ ਨੇ 2027 ਨੂੰ ਲੈ ਕੇ ਮੁੜ ਸਰਕਾਰ ਬਣਾਉਣ ਲਈ ਕੀ ਏਜੰਡਾ ਘੋਸ਼ਤ ਕਰ ਗਿਆ ਹੈ।
ਆਮ ਆਦਮੀ ਪਾਰਟੀ ਨੇ 2027 ਨੂੰ ਲੈ ਕੇ ਮੁੜ ਸਰਕਾਰ ਬਣਾਉਣ ਲਈ ਇਹ ਏਜੰਡਾ ਘੋਸ਼ਿਤ ਕਰਦਿਆ ਕਿਹਾ ਕਿ
ਸਾਮ, ਦਾਮ, ਡੰਡ, ਭੇਦ, ਲੜਾਈ, ਝਗੜੇ ਤੇ ਝੂਠ ਰਾਹੀਂ ਹਰ ਹਰਬਾ ਵਰਤ ਕੇ 2027 ਵਿੱਚ ਸਰਕਾਰ ਬਣਾਵਾਂਗੇ।
14 ਅਗਸਤ ਨੂੰ ਆਮ ਆਦਮੀ ਪਾਰਟੀ ਨੇ ਇਸਤਰੀ ਵਿੰਗ ਦੀ ਇੱਕ ਮੀਟਿੰਗ ਕੀਤੀ ਇਸ ਦੌਰਾਨ ਦੋ ਦਿਨ ਦੀ ਇਸਤਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਸਮਝਾਇਆ ਗਿਆ ਕਿ 2027 ਦੀਆਂ ਚੋਣਾਂ ਕਿਵੇਂ ਜਿੱਤਣੀਆਂ ਹਨ। ਇਹ ਸਮਝਾਇਆ ਗਿਆ ਕਿ ਤੁਸੀਂ ਕੀ ਕੁਝ ਕਰਨਾ ਹੈ ਇਸ ਦੌਰਾਨ ਜਿਹੜੀਆਂ ਇਤਰਾਜਯੋਗ ਟਿੱਪਣੀਆਂ ਸਾਹਮਣੇ ਆਈਆਂ ਹਨ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਸਿਸੋਦੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ 2027 ਦਾ ਇਹ ਏਜੰਡਾ ਹੈ ਕਿ ਅਸੀਂ ਇਹ ਚੋਣ ਜਿੱਤਣ ਲਈ ਨੀਤੀ ਬਣਾਈ ਹੇ।
ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿੰਸੋਦੀਆ ਖਿਲਾਫ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਸ੍ਰੀ ਜਾਖੜ ਨੇ ਇਹ ਸ਼ਿਕਾਇਤ ਵਿੱਚ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਸਬੰਧੀ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ।
ਜਿਕਰਯੋਗ ਹੈ ਕਿ ਪੰਜਾਬੀਆਂ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ 92 ਰਿਕਾਰਡ ਤੋੜ ਸੀਟਾਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਦਿੱਤੀਆਂ ਸਨ ਅਗਰ ਇਸ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਫਿਰ ਅਜਿਹੇ ਵਿਵਾਦਤ ਬਿਆਨ ਦੇਣ ਦੀ ਕੀ ਲੋੜ ਪੈ ਗਈ ਕਿ ਪੰਜਾਬੀਆਂ ਨੂੰ ਆਪਸ ਵਿੱਚ ਲੜਾ ਕੇ ਝਗੜੇ ਕਰਕੇ ਅਗਲੀ ਸਰਕਾਰ ਬਣਾਈ ਜਾਵੇਗੀ ਇਹ ਗੱਲ ਪੰਜਾਬੀਆਂ ਨੂੰ ਹਜਮ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਮਨੀਸ਼ ਸਿੰਸੋਦੀਆ ਦੇ ਇਸ ਵਿਵਾਦਤ ਬਿਆਨ ਦੀ ਨਿੰਦਾ ਕੀਤੀ ਹੈ।
