ਦੁਆਬੇ ਦੇ ਪ੍ਰਸਿੱਧ ਨਗਰ ਧਨੀ ਪਿੰਡ ਵਿਖੇ ਡਾਕਟਰ ਬੀ.ਆਰ ਅੰਬੇਡਕਰ ਲਾਇਬ੍ਰੇਰੀ ਧਨੀ ਪਿੰਡ-ਲੱਖਣਪਾਲ ਵਿਖੇ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਸਮਾਗਮ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਡੀ.ਪੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਸ਼ੁਭ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਸਰਦਾਰ ਬਲਕਾਰ ਸਿੰਘ ਸਰਪੰਚ ਧਨੀ ਪਿੰਡ ਅਤੇ ਕਸ਼ਮੀਰ ਚੰਦ ਸਰਪੰਚ ਲੱਖਣਪਾਲ ਪਹੁੰਚੇ। ਉਹਨਾਂ ਨੇ ਸਾਂਝੇ ਤੌਰ ਤੇ ਆਪਣੇ ਕਰਕਮਲਾਂ ਨਾਲ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਮੌਕੇ ਤੇ ਚੌਂਕੀ ਜੰਡਿਆਲਾ ਦੀ ਪੁਲਿਸ ਪਾਰਟੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਹੋਇਆਂ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਾਰਿਆਂ ਨੂੰ ਸ਼ਹੀਦਾਂ ਦੇ ਦੱਸੇ ਹੋਏ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਸਾਬਕਾ ਸਰਪੰਚ ਰਾਮ ਗੋਪਾਲ , ਸਾਬਕਾ ਸਰਪੰਚ ਗੁਰਮੀਤ ਰਾਮ, ਅਮਨਦੀਪ ਸਿੰਘ, ਦਲਵੀਰ ਸਿੰਘ ਸੋਢੀ ,ਨਰਿੰਦਰ ਸੁਆਮੀ, ਅਸ਼ੋਕ ਕੁਮਾਰ ,ਬਲਵੀਰ ਰਾਮ, ਲਛਮਣ ਦਾਸ ਟੋਨੀ ਅਤੇ ਦਵਿੰਦਰ ਕੁਮਾਰ ਇਹਨਾਂ ਦੇ ਨਾਲ ਧਨੀ ਪਿੰਡ ਅਤੇ ਲੱਖਣਪਾਲ ਦੇ ਵਸਨੀਕ ਹਾਜ਼ਰ ਸਨ।


