ਨਗਰ ਪੰਚਾਇਤ ਬਿਲਗਾ ਵਿਖੇ ਅੱਜ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਨਿਭਾਈ। ਇਸ ਮੌਕੇ ਤੇ ਰਾਸ਼ਟਰੀ ਗੀਤ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਾਇਆ ਗਿਆ ਜਦੋਕਿ ਪੰਜਾਬ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ
ਪਹਿਲਾਂ 78 ਆਜ਼ਾਦੀ ਘਲਾਟੀਆ ਨੂੰ ਯਾਦ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਉਹਨਾਂ ਦੇ ਵਾਰਿਸਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਆਏ ਹੋਏ ਬਿਲਗਾ ਅਤੇ ਇਲਾਕਾ ਵਾਸੀਆਂ ਹਾਜ਼ਰ ਪੰਚਾਂ ਸਰਪੰਚਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਸ. ਜੱਖੂ ਨੇ ਆਪਣੇ ਕਾਰਜਕਾਲ ਦੇ ਲੰਘੇ ਸੱਤ ਮਹੀਨਿਆਂ ਦੀ ਉਪਲਬਧੀਆਂ ਪੇਸ਼ ਕੀਤੀਆਂ ਜਿਹਨਾਂ ਵਿੱਚ ਅੱਠ ਛੱਪੜਾਂ ਨੂੰ ਜੋੜਨ ਵਾਲੀ ਪਾਈਪ ਲਾਈਨ ਦਾ ਰਹਿ ਗਿਆ ਕੰਮ 15 ਫੀਸਦੀ ਦੱਸਿਆ ਗਿਆ ਜਦੋਂ ਕਿ 85 ਫੀਸਦੀ ਕੰਮ ਕੰਪਲੀਟ ਹੋਣ ਦਾ ਜ਼ਿਕਰ ਕੀਤਾ ਪੂਰਾ ਹੋਣ ਤੇ ਉਹਨਾਂ ਨੇ ਕਿਹਾ ਕਿ ਛੱਪੜਾਂ ਦੀ ਸਮੱਸਿਆ ਖਤਮ ਹੋ ਜਾਵੇਗੀ। ਦੂਸਰਾ ਵੱਡਾ ਕੰਮ ਨਗਰ ਪੰਚਾਇਤ ਦੇ ਕੰਮਾਂ ਲਈ ਆਪਣੀ ਜੇਬੀਸੀ ਮਸ਼ੀਨ 37 ਲੱਖ ਦੀ ਲਾਗਤ ਨਾਲ ਖਰੀਦੀ ਗਈ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ ਬਿਲਗਾ ਤੋਂ ਨੂਰਮਹਿਲ ਤੱਕ, ਮਾਤਾ ਗੰਗਾ ਜੀ ਮਾਰਗ ਬਿਲਗਾ ਤੋਂ ਮੌ ਸਾਹਿਬ ਤੱਕ ਮਨਜ਼ੂਰ ਹੋ ਚੁੱਕਾ ਹੈ। ਬਿਲਗਾ ਨੂੰ ਸਬ ਤਹਿਸੀਲ ਬਣਾਉਣ ਲਈ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਬੱਸ ਸਟੈਂਡ ਨੂੰ ਬਣਾਉਣ ਲਈ ਪੀਆਰਟੀਸੀ ਕੋਲੋਂ ਨਕਸ਼ਾ ਬਣਾਉਣ ਲਈ ਭੇਜਿਆ ਗਿਆ ਹੈ। ਬਾਬਾ ਕਰਮ ਸਿੰਘ ਤਿੱਲਾ ਲਾਇਬ੍ਰੇਰੀ ਕਰੀਬ ਤਿਆਰ ਹੋ ਚੁੱਕੀ ਹੈ। ਜਿੱਥੇ ਉੱਚ ਵਿੱਦਿਆ ਪ੍ਰਾਪਤੀ ਲਈ ਵਿਦਿਆਰਥੀ ਵਾਸਤੇ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਬਿਲਗਾ ਚ ਧਰਮਸ਼ਾਲਾਵਾਂ ਕਮਿਊਨਿਟੀ ਹਾਲ ਬਣਾਉਣ ਦੇ ਕੰਮ ਚੱਲ ਰਹੇ ਹਨ। ਪਬਲਿਕ ਪਾਰਕਾਂ ਦਾ ਕੰਮ ਚੱਲ ਰਿਹਾ, ਬੱਸ ਸਟੈਂਡ ਤੋਂ ਪੱਤੀ ਦੁਨੀਆ ਮਨਸੂਰ ਤੱਕ ਸੜਕ ਔਜਲਾ ਰੋਡ ਨਾਲ ਜੋੜੀ ਜਾਵੇਗੀ ਜਿਸ ਤੇ 46 ਲੱਖ ਦੀ ਲਾਗਤ ਆਏਗੀ।ਰਿੰਗ ਰੋਡ ਬਾਰੇ ਜਾਣਕਾਰੀ ਦਿੰਦਿਆ ਗੁਰਨਾਮ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਇੱਕ ਕੰਪਨੀ ਨੂੰ ਸਰਵੇ ਕਰਨ ਲਈ ਦੇ ਦਿੱਤਾ ਗਿਆ ਹੈ। ਇਸ ਸਰਵੇ ਤੇ 30 ਲੱਖ ਰੁਪਏ ਲਾਗਤ ਆਏਗੀ। ਇਸੇ ਤਰ੍ਹਾਂ ਪੱਤੀ ਭਲਾਈ ਤੋਂ ਪਿੱਪਲੀ ਸਾਹਿਬ ਰੋਡ ਤੇ ਸ਼ਾਪਿੰਗ ਕੰਪਲੈਕਸ ਬਣਾਇਆ ਜਾਵੇਗਾ।

ਬਿਲਗਾ ਦੇ ਹਰੇਕ ਘਰ ਤੇ ਹਾਊਸ ਨੰਬਰ ਲਗਾਉਣ ਲਈ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਪੰਚਾਇਤ ਦੀਆਂ ਜਮੀਨਾਂ ਨੂੰ ਸੁਰੱਖਿਅਤ ਕਰਨ ਲਈ ਨਿਸ਼ਾਨਦੇਹੀ ਦਾ ਕੰਮ ਚੱਲ ਰਿਹਾ ਹੈ।
ਅੱਜ ਦੇ ਇਸ ਸਮਾਗਮ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਲੜਕੇ ਤੇ ਲੜਕੀਆਂ ਨੇ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਤੇ ਕਾਮਰੇਡ ਸੰਤੋਖ ਸਿੰਘ ਬਿਲਗਾ, ਮਾਸਟਰ ਜੋਗਿੰਦਰ ਸਿੰਘ, ਸਤਨਾਮ ਸਿੰਘ ਕਲੇਰ, ਸੁਰਿੰਦਰ ਪਾਲ ਬਿਲਗਾ ਨੇ ਸੰਬੋਧਨ ਕੀਤਾ। ਇਸ ਦੌਰਾਨ ਬਿਲਗਾ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਪੰਚਾਇਤ ਦਾ ਸਟਾਫ ਅਤੇ ਸਫਾਈ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ।



 
                        