ਬਿਲਗਾ, 15 ਅਗਸਤ 2025 :- ਐਸ.ਆਰ. ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਆਜ਼ਾਦੀ ਦਿਵਸ ਬਹੁਤ ਖੁਸ਼ੀ ਅਤੇ ਦੇਸ਼ ਭਗਤੀ ਦੇ ਮਾਹੌਲ ਵਿੱਚ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਕੌਮੀ ਝੰਡਾ ਲਹਿਰਾਉਣ ਦੀ ਸ਼ਾਨਦਾਰ ਰਸਮ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਗੁਜਰਾਲ ਨੇ ਨਿਭਾਈ। ਤਿਰੰਗੇ ਨੂੰ ਸਲਾਮੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ।                                                                          ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨੇ ਪਿਛਲੇ 79 ਸਾਲਾਂ ਵਿੱਚ ਸਿੱਖਿਆ, ਵਿਗਿਆਨ, ਤਕਨਾਲੋਜੀ, ਖੇਤੀਬਾੜੀ ਅਤੇ ਵੱਖ-ਵੱਖ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ, ਜੋ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ, ਜਿਸ ਵਿੱਚ ਦੇਸ਼ ਭਗਤੀ ਦੇ ਗੀਤ, ਨਾਚ ਅਤੇ ਨਾਟਕ ਸ਼ਾਮਲ ਸਨ। ਸਟੇਜ ‘ਤੇ ਪੇਸ਼ ਕੀਤੇ ਗਏ ਪ੍ਰੋਗਰਾਮਾਂ ਨੇ ਹਾਜ਼ਰ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਡੂੰਘਾ ਕੀਤਾ।
         ਪ੍ਰੋਗਰਾਮ ਦਾ ਸਮਾਪਨ ‘ਜਨ ਗਣ ਮਨ’ ਦੇ ਸਮੂਹਿਕ ਗਾਇਨ ਨਾਲ ਹੋਇਆ, ਪੂਰੇ ਸਕੂਲ ਕੈਂਪਸ ਵਿੱਚ ਦੇਸ਼ ਭਗਤੀ ਦੀ ਗੂੰਜ ਅਤੇ ਤਿਰੰਗੇ ਦੀ ਸ਼ਾਨ ਦਿਖਾਈ ਨਾਲ ਹੋਇਆ।



 
                        