Breaking
Fri. Oct 31st, 2025

ਨੂਰਮਹਿਲ ਦੇ 4-5 ਪਿੰਡਾਂ ਦੇ ਸੌ ਨੌਜਵਾਨ ਆਮ ਆਦਮੀ ਪਾਰਟੀ ਸ਼ਾਮਲ : ਬੀਬੀ ਮਾਨ

ਨੂਰਮਹਿਲ, 13 ਅਗਸਤ 2025 :- ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਨੌਜਵਾਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦੀ ਇੱਛਾ ਸ਼ਕਤੀ ਦਿਨੋ ਦਿਨ ਵੱਧਦੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਸੁਪਨਿਆਂ ਦੀ ਇਹ ਸਰਕਾਰ ਹੈ। ਨੌਜਵਾਨਾਂ ਨੂੰ ਵੱਧ ਤੋ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਸਗੋਂ ਨੌਜਵਾਨ ਖੁਦ ਵੀ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਸਮਝਦੇ ਹਨ ਜਿਸਦੀ ਮਿਸਾਲ ਨੂਰਮਹਿਲ ਦੇ ਆਸ-ਪਾਸ ਦੇ 4 -5 ਪਿੰਡਾਂ ਦੇ 100 ਦੇ ਕਰੀਬ ਨੌਜਵਾਨ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਹਨ। ਅਨਿਲ, ਵਰੁਣ, ਅਮਿਤ, ਨਬੀ ਖਹਿਰਾ, ਵਿਜੈ ਕੁਮਾਰ ਅਤੇ ਮੋਹਿਤ ਸੰਧੂ ਦੇ ਯਤਨਾ ਸਦਕਾ ਇਹਨਾਂ ਨੌਜਵਾਨਾਂ ਨੇ “ਆਪ” ਵਿੱਚ ਸ਼ਮੂਲੀਅਤ ਕੀਤੀ ਹੈ।

ਪਿਛਲੇ ਦਿਨਾਂ ਵਿੱਚ ਪੰਜਾਬ ਅੰਦਰ ਪੰਚਾਇਤ ਦੀਆਂ ਹੋਈਆਂ ਚੋਣਾਂ ਵਿੱਚ ਸਰਕਾਰ ਤੇ ਭਰੋਸਾ ਕਰਦਿਆਂ ਹੋਇਆਂ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੇ ਭਰੋਸਾ ਕਰਦਿਆਂ ਹੋਇਆਂ ਸਾਡੇ ਤਕਰੀਬਨ ਮੇਰੇ ਹਲਕੇ ਦੇ ਵਿੱਚ ਹੀ 30-35% ਨੌਜਵਾਨ ਸਰਪੰਚ ਬਣੇ ਹਨ। 50% ਸਾਡੇ ਪੰਚ ਬਣੇ ਹਨ। ਇਹਨਾਂ ਵਿੱਚੋ ਬਹੁਤੇ ਸਰਪੰਚ ਸਾਡੇ ਅਜੇ ਅਨਮੈਰਿਡ ਹਨ ਜਿਨਾਂ ਦੇ ਵਿਆਹ ਹੁਣ ਹੋ ਰਹੇ ਨੇ। ਇਹਨਾਂ ਨੌਜਵਾਨਾਂ ਨੇ ਸਰਕਾਰ ਤੇ ਭਰੋਸਾ ਕਰਦੇ ਹੋਏ ਆਪਣੀ ਸਰਕਾਰ ਸਮੇਂ ਰਾਜਨੀਤੀ ਦੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਤਹੱਈਆ ਕੀਤਾ ਅਤੇ ਇਸ ਤੋਂ ਵੀ ਵੱਧ ਪੰਜਾਬ ਸਰਕਾਰ ਨੇ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਣ ਦਾ ਜਿਹੜਾ ਸਰਕਾਰ ਦਾ ਤਹੱਈਆ ਉਹ ਜਾਰੀ ਹੈ। ਬੀਬੀ ਮਾਨ ਨੇ ਕਿਹਾ ਕਿ ਹਲਕੇ ਦੇ ਵਿੱਚ ਸਰਕਾਰ ਨੇ 9-9 ਕਰੋੜ ਰੁਪਿਆ ਜਾਰੀ ਕਰ ਦਿੱਤਾ ਹੋਇਆ ਹੈ। ਮੇਰੇ ਹਲਕੇ ਦੇ ਵਿੱਚ ਵੀ 30 ਗਰਾਊਂਡ ਬਣ ਰਹੀਆ ਹਨ ਜਿਸ ਵਾਸਤੇ ਪੰਜਾਬ ਸਰਕਾਰ ਵੱਲੋਂ ਸਿੱਧੇ ਪੈਸੇ ਸਾਨੂੰ ਭੇਜੇ ਗਏ ਹਨ। ਜਿਹੜੀਆਂ ਰੋਜ਼ ਦੀ ਰੋਜ਼ ਅਸੀਂ ਫੇਸਬੁੱਕ ਤੇ ਪੋਸਟਾਂ ਵੀ ਪਾ ਰਹੇ ਹਾਂ। ਬੀਬੀ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਜਿੱਥੇ ਜਿੰਨੀ ਜਮੀਨ ਮਿਲ ਰਹੀ ਹੈ ਖੇਡ ਦੇ ਮੈਦਾਨ ਬਣ ਰਹੇ ਹਨ। ਉਹਨਾਂ ਕਿਹਾ ਕਿ ਇਹ ਦੋ ਨਿਸ਼ਾਨੇ ਸਾਧੇ ਹੋਏ ਹਨ ਜਿਸ ਕਰਕੇ ਨੌਜਵਾਨਾਂ ਦੇ ਵਿੱਚ ਭਰੋਸਾ ਵੱਧ ਰਿਹਾ ਹੈ “ਯੁੱਧ ਨਸ਼ਿਆਂ ਵਿਰੁੱਧ” ਦਾ ਟਾਰਗੇਟ ਵੀ ਇਹਨਾਂ ਗਰਾਊਂਡਾਂ ਦੇ ਰਾਹੀਂ ਹੀ ਪੂਰਾ ਕੀਤਾ ਜਾਏਗਾ। ਇਸ ਮੌਕੇ ਤੇ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ ਲਖਵੀਰ ਸਿੰਘ ਉੱਪਲ, ਜਸਬੀਰ ਸਿੰਘ ਧੰਜਲ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੰਧੂ, ਕਿੰਦਾ ਨਾਗਰਾ ਅਤੇ ਨੂਰਮਹਿਲ ਸ਼ਹਿਰ ਦੇ ਹੋਰ ਬਹੁਤ ਪੰਤਵਾਤੇ ਸੱਜਣ ਹਾਜ਼ਰ ਸਨ।

Related Post

Leave a Reply

Your email address will not be published. Required fields are marked *