ਨਕੋਦਰ, 10 ਅਗਸਤ 2025 :- ਮੁੱਖ ਮੰਤਰੀ ਭਗਵੰਤ ਮਾਨ ਵੱਲੋ ਜਿਲ੍ਹਾ ਜਲੰਧਰ ਦੇ ਹਰੇਕ ਹਲਕੇ ਨੂੰ ਰੰਗਲਾ ਪੰਜਾਬ ਵਿਕਾਸ ਯੋਜਨਾ ਤਹਿਤ 5-5 ਕਰੋੜ ਰੁਪਏ ਦਿੱਤਾ ਗਿਆ ਹੈ। ਪਿੰਡਾਂ ਅੰਦਰ ਨੌਜਵਾਨਾਂ ਲਈ ਜਿੰਮ, ਖੇਡ ਮੈਦਾਨ, ਧਰਮਸ਼ਾਲਾ, ਪਾਰਕ, ਸੀਵਰ ਅਤੇ ਗਲੀਆਂ ‘ਚ ਇੰਟਰਲੋਕ ਲਗਾਉਣ ਆਦਿ ਵਿਕਾਸ ਕਾਰਜਾਂ ਦੀ ਹਨੇਰੀ ਸ਼ੁਰੂ ਹੈ। ਹਲਕਾ ਨਕੋਦਰ ਅਧੀਨ ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ ਜਿਸ ਦੀ ਮਿਸਾਲ ਅੱਜ ਹਲਕਾ ਨਕੋਦਰ ਦੇ ਦੋਨਾਂ ਇਲਾਕੇ ਦੇ ਪਿੰਡ ਸ਼ਾਹਪੁਰ ਪੰਡੋਰੀ ਤੋਂ ਮਿਲਦੀ ਹੈ । ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਿੰਦਿਆਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੋਣ ਕਰਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ “ਆਪ” ਵਿਚ ਸ਼ਾਮਲ ਹੋ ਰਹੇ ਹਨ। ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਪਿੰਡ ਸ਼ਾਹਪੁਰ ਪੰਡੋਰੀ ਦੀ ਸਮੂਹ ਪੰਚਾਇਤ ਅਤੇ ਉਹਨਾਂ ਨਾਲ ਹੋਰ ਪ੍ਰਮੁੱਖ ਮੋਹਤਬਰ ਵਿਅਕਤੀ ਸ਼ਾਮਲ ਹੋਏ ਹਨ। ਸ਼ਾਮਿਲ ਹੋਣ ਵੇਲੇ ਵਿਅਕਤੀਆਂ ਵਿੱਚ ਗੁਰਮੇਲ ਸਿੰਘ, ਬਲਜੀਤ ਕੌਰ ਸਰਪੰਚ ਪਤਨੀ ਗੁਰਮੇਲ ਸਿੰਘ, ਸੰਦੀਪ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਅਮਰਜੀਤ ਕੌਰ ਪੰਚ,ਬਲਰਾਜ, ਸਰਬਜੀਤ, ਮਲਕੀਤ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ, ਅਜੀਤ ਸਿੰਘ ,ਸਵਰਨ ਸਿੰਘ, ਗੁਰਦੀਪ ਸਿੰਘ ,ਰਮੇਸ਼ ਲਾਲ , ਲਛਮਣ ਸਿੰਘ ,ਗੁਰਪ੍ਰੀਤ, ਸੁਖਵਿੰਦਰ ਸਿੰਘ ਜਸਵਿੰਦਰ ਸਿੰਘ, ਸਤਨਾਮ ਸਿੰਘ, ਬੱਗਾ,ਅਮਰਜੀਤ ਲਾਡੀ ,ਜਗਰੂਪ ਸਿੰਘ ਜਸਵਿੰਦਰ ਸਿੰਘ, ਬਬਲੂ, ਲਖਬੀਰ ਕੌਰ ,ਦਲਵੀਰ ਕੌਰ, ਮਨਪ੍ਰੀਤ ਕੌਰ ,ਜਸਵੀਰ ਕੌਰ ,ਦਵਿੰਦਰ ਕੌਰ, ਗੁਰਮੀਤ ਕੌਰ, ਸੰਤੋਸ਼ ਕੌਰ, ਲਵਕੇਸ਼ ਕੌਰ, ਅਮਰਜੀਤ ਕੌਰ, ਆਸਾ ਰਾਣੀ , ਮਨਜੀਤ ਕੌਰ , ਕਮਲਜੀਤ ਕੌਰ, ਸੱਤੋ, ਮਿੰਦਰ ਕੌਰ ਪਰਮਜੀਤ ਕੌਰ, ਦਵਿੰਦਰ ਕੌਰ, ਬਲਜੀਤ ਕੌਰ ,ਜਸਵੀਰ ਕੌਰ ਕੁਲਵਿੰਦਰ ਕੌਰ ,ਅਮਨਦੀਪ ਕੌਰ, ਕੁਲਦੀਪ ਕੌਰ, ਰਜਵਿੰਦਰ ਕੌਰ ਜੋਤੀ, ਅਨੂੰ , ਬਿਅੰਤ ਕੌਰ, ਗਿੰਦੋ ਆਦਿ ਵੱਡੀ ਵਿੱਚ ਸ਼ਾਮਿਲ ਹੋਏ। ਬੀਬੀ ਇੰਦਰਜੀਤ ਕੌਰ ਮਾਨ ਨੇ ਇਹਨਾਂ ਸਾਰਿਆ ਦਾ ਜੋਰਦਾਰ ਸਵਾਗਤ ਕਰਦਿਆ ਜੀ ਆਇਆ ਆਖਿਆ। ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ। ਇਸ ਮੌਕੇ ਤੇ ਉਹਨਾਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਅਤੇ ਹਲਕਾ ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ, ਬਲਾਕ ਪ੍ਰਧਾਨ ਸੁਰਿੰਦਰ ਬਠਲਾ ਉੱਗੀ ਅਤੇ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।



