Breaking
Sun. Nov 9th, 2025

ਪਿੰਡ ਨੱਤਾਂ ਦੀ ਪੰਚਾਇਤ ਸਮੇਤ ਮੋਹਤਬਰ ਵਿਅਕਤੀ “ਆਪ” ਵਿੱਚ ਸ਼ਾਮਲ

ਹਲਕਾ ਨਕੋਦਰ ਅਧੀਨ ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ ਜਿਸ ਦੀ ਮਿਸਾਲ ਅੱਜ ਨੂਰਮਹਿਲ ਨੇੜੇ ਪਿੰਡ ਨੱਤਾਂ ਤੋਂ ਮਿਲਦੀ ਹੈ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਿੰਦਿਆਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੋਣ ਕਰਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ “ਆਪ” ਵਿਚ ਸ਼ਾਮਲ ਹੋ ਰਹੇ ਹਨ। ਬੀਬੀ ਮਾਨ ਨੇ ਕਿਹਾ ਕਿ ਚੇਅਰਮੈਨ ਲਖਵੀਰ ਸਿੰਘ ਸ਼ੀਰ ਅਤੇ
ਸੰਦੀਪ ਨੱਤ ਦੇ ਯਤਨਾ ਸਦਕਾ ਪਿੰਡ ਨੱਤ ਦੀ ਸਮੂਹ ਪੰਚਾਇਤ ਅਤੇ ਉਹਨਾਂ ਨਾਲ ਹੋਰ ਪ੍ਰਮੁੱਖ ਮੋਹਤਬਰ ਵਿਅਕਤੀ ਸ਼ਾਮਲ ਹੋਏ ਹਨ। ਜਿਹਨਾਂ ਵਿੱਚ ਸਰਪੰਚ ਮਨਜੀਤ ਕੌਰ, ਪੰਚ ਕੁਲਬੀਰ ਚੰਦ, ਪੰਚ ਸੁਰਜੀਤ ਰਾਮ, ਪੰਚ ਸਤਵੰਤ ਕੌਰ, ਪੰਚ ਕਸ਼ਮੀਰ ਕੌਰ, ਪੰਚ ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਬਿੱਟੂ ਨੱਤ,ਪਰਗਣ ਸਿੰਘ, ਸਰਬਜੀਤ ਸਿੰਘ ਨੱਤ, ਗੁਰਦਿਆਲ ਸਿੰਘ ਦਾਲ, ਸੁਰਜੀਤ ਸਿੰਘ ਜੀਤਾ, ਕਾਲਾ ਠੇਕੇਦਾਰ, ਮਹਿੰਦਰ ਸਿੰਘ, ਸਨੀ ਨੱਤ, ਬਲਵੀਰ ਲੰਬੜਦਾਰ, ਸਰਬਜੀਤ ਸਾਬੀ, ਗੁਰਮੇਲ ਮੈਹਿੰਮੀ, ਸੋਨੀ ਮੈਹਿੰਮੀ, ਰਾਜਵਿੰਦਰ ਕੌਰ, ਭੁੱਲਾ ਸਿੰਘ,ਦੇਬੂ ਸਿੰਘ, ਤੇਜਾ ਸਿੰਘ, ਸੁਖਦੇਵ ਸ਼ਰਮਾ,ਬੂਟਾ ਨੱਤ, ਭਿੰਦਾ, ਸਾਬੀ ਨੱਤਾਂ ਸ਼ਾਮਲ ਹੈ। ਬੀਬੀ ਮਾਨ ਨੇ ਇਹਨਾਂ ਸਾਰਿਆ ਦਾ ਜੋਰਦਾਰ ਸਵਾਗਤ ਕਰਦਿਆ ਜੀ ਆਇਆ ਆਖਿਆ। ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ। ਇਸ ਮੌਕੇ ਤੇ ਉਹਨਾਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਜਸਵੀਰ ਸਿੰਘ ਧੰਜਲ,ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ ਹਾਜ਼ਰ ਸੀ।

Related Post

Leave a Reply

Your email address will not be published. Required fields are marked *