“ਯੁੱਧ ਨਸ਼ਿਆ ਵਿਰੁੱਧ” ਪੰਜਾਬ ਸਰਕਾਰ ਵੱਲੋ ਚਲਾਇਆ ਜਾ ਰਿਹਾ। ਹਲਕਿਆ ਅੰਦਰ ਪਿੰਡੋ ਪਿੰਡ ਵਿਧਾਇਕ ਪੰਚਾਇਤ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਲੋਕਾਂ ਨੂੰ ਨਸ਼ੇ ਨੂੰ ਖਤਮ ਕਰਨ ਲਈ ਬੜਾ ਜੋਰਦਾਰ ਪ੍ਰਚਾਰ ਕਰ ਰਹੀ ਹੈ। ਇੱਥੋ ਤੱਕ ਕਿ ਮੀਟਿੰਗਾਂ ਵਿੱਚ ਹਾਜ਼ਰ ਲੋਕਾਂ ਨੂੰ ਸਹੁੰ ਵੀ ਚੁਕਾਈ ਜਾਂਦੀ ਹੈ। ਕਿੰਨਾ ਕੁ ਅਸਰ ਹੋ ਰਿਹਾ ਹੈ ਨਸ਼ੇ ਖਤਮ ਕਰਨ ਲਈ?
ਬਿਲਗਾ ਵਿੱਚ ਹੁਣ ਚਿੱਟੇ ਦੀਆਂ ਪੁੜੀਆਂ ਦੀ ਬਜਾਏ ਟੀਕੇ ਲੱਗਣੇ ਸ਼ੁਰੂ ਹੋਣ ਦੀ ਚਰਚਾ ਹੈ। ਅਜਿਹੀਆਂ ਥਾਵਾਂ ਤੇ ਪੁਲਿਸ ਦੀ ਆਉਣੀ-ਜਾਣੀ ਦੇ ਵੀ ਚਰਚੇ ਹਨ। ਭਾਂਵੇ ਬਿਲਗਾ ਵਿੱਚ ਪਿਛਲੇ ਕੁਝ ਮਹੀਨਿਆ ਵਿੱਚ 10-15 ਛੋਟੇ ਛੋਟੇ ਤਸਕਰ ਗ੍ਰਿਫਤਾਰ ਹੋ ਚੁੱਕੇ ਹਨ। ਇਸ ਦੇ ਬਾਵਜੂਦ ਪੱਤੀ ਮਹਿਣਾ ਅਤੇ ਪੱਤੀ ਭੋਜਾ ਵਿੱਚ ਕਾਰੋਬਾਰ ਚੱਲ ਰਿਹਾ ਹੈ। ਚਰਚਾ ਪੱਤੀ ਭਲਾਈ ਦੀ ਵੀ ਹੈ ਜਿੱਥੇ ਨਸ਼ੇ ਵਿਕਦੇ ਹਨ।
ਲੋਕ ਤੋਬਾ ਕਰਦੇ ਆ ਕਿ ਬਿਲਗਾ ਵਿੱਚ ਨਸ਼ੇ ਨੂੰ ਠੱਲ ਨਹੀ ਪੈ ਰਹੀ। ਆਮ ਆਦਮੀ ਪਾਰਟੀ ਆਪਣੇ ਬਲਾਕ ਪ੍ਰਧਾਨਾਂ ਤੋਂ ਰਿਪੋਰਟ ਮੰਗਦੀ ਰਹਿੰਦੀ ਹੈ ਕਿ ਨਸ਼ੇ ਦੀ ਵਿਕਰੀ ਬਾਰੇ। ਇਹਨਾਂ ਵੱਲੋ ਵੀ ਲਿਖਿਆ ਹੀ ਜਾਂਦਾ ਹੋਵੇਗਾ ਮੌਜੂਦਾ ਸਥਿਤੀ ਬਾਰੇ।
ਨਗਰ ਪੰਚਾਇਤ ਪ੍ਰਧਾਨ ਦੇ ਕੰਮਾਂ ਬਾਰੇ ਵਿਰੋਧੀਆਂ ਨਾਲੋ “ਆਪ” ਦੇ ਕੁਝ ਆਗੂ ਵੱਲੋ ਜਿਆਦਾ ਵਿਰੋਧ ਕੀਤੇ ਜਾਣ ਬਾਰੇ ਸਾਡੇ ਕੋਲ ਸੂਚਨਾਵਾਂ ਪੁੱਜਦੀਆਂ ਹਨ। ਪਰ ਨਸ਼ੇ ਲਈ ਕੋਈ ਚਿੰਤਾ ਨਜ਼ਰ ਨਹੀ ਆ ਰਹੀ ਇਹਨਾਂ ਆਗੂਆਂ ਨੂੰ।
2012 ਤੋਂ 2017 ਦੌਰਾਨ ਬਹੁਤ ਸਾਰੇ ਨੌਜਵਾਨ ਬਿਲਗਾ ‘ਚ ਚਿੱਟੇ ਦੀ ਭੇਂਟ ਚੜ ਚੁੱਕੇ ਹਨ। ਜਿਵੇ ਹੁਣ ਮੁੜ ਨਸ਼ੇ ਦੇ ਟੀਕੇ ਲੱਗਣ ਦਾ ਦੌਰ ਸ਼ੁਰੂ ਹੋਇਆ ਹੈ। ਇਸ ਤੋਂ ਮਾੜੇ ਨਤੀਜੇ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਪੱਤੀ ਮਹਿਣਾ ਵਿੱਚ ਇਕ ਹੀ ਅੱਡਾ ਜਿੱਥੇ ਨਸ਼ਾ ਵਿੱਕਦਾ ਹੈ ਕਿਓ ਪੁਲਿਸ ਕਾਮਯਾਬ ਨਹੀ ਹੋ ਰਹੀ, ਇਕ ਆਪਣੇ ਆਪ ਵਿੱਚ ਸਵਾਲ ਹੈ। ਜਦੋਕਿ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਨਸ਼ੇ ਨੂੰ ਖਤਮ ਕਰਨ ਲਈ।