ਮੋਬਾਈਲ ਫ਼ੋਨ ਖੋਹਣ ਦੀਆਂ ਦੋ ਵਾਰਦਾਤਾਂ ਦੀ ਚਰਚਾ
ਲੋਕ ਛੋਟੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀ ਪੁਲਿਸ ਰਿਪੋਰਟ ਕਰਨ ਤੋਂ ਗੁਰੇਜ ਕਰਨ ਲੱਗੇ
ਬਿਲਗਾ, 29 ਜੁਲਾਈ 2025 :- ਪਿੰਡ ਖੇਲਾ ਵਿੱਚ ਲੁੱਟ ਖੋਹ ਦੀਆਂ ਦੋ ਵਾਰਦਾਤਾਂ ਹੋਣ ਦਾ ਸਮਾਚਾਰ ਮਿਲਿਆ ਹੈ। ਭਾਂਵੇ ਕਿ ਇਹਨਾਂ ਵਾਰਦਾਤਾਂ ਬਾਰੇ ਸ਼ਾਇਦ ਹੀ ਪੁਲਿਸ ਰਿਪੋਰਟ ਹੋਈ ਹੋਵੇ। ਕਿਉਂਕ ਲੋਕ ਛੋਟੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਰਿਪੋਰਟ ਲਿਖਾਉਣੀ ਖੁਦ ਹੀ ਜਰੂਰਤ ਨਹੀ ਸਮਝ ਰਹੇ।
ਪਿੰਡ ਖੇਲਾ ਵਿੱਚ ਇੱਕ ਮੁੰਡੇ ਨੂੰ ਤਿੰਨ ਮੋਟਰਸਾਈਕਲ ਸਵਾਰ ਪਤਾ ਪੁੱਛ ਰਹੇ ਹਨ। ਅੱਗੋ ਮੁੰਡਾ ਦੱਸ ਰਿਹਾ ਹੈ ਇਸ ਦੌਰਾਨ ਮੋਟਰਸਾਈਕਲ ਸਵਾਰਾਂ ਪਹਿਲਾਂ ਉਕਿਤ ਮੁੰਡੇ ਨੇੜੇ ਮੋਟਰਸਾਈਕਲ ਗੱਲਾਂ ਕਰਦਿਆ ਪਹਿਲਾਂ ਪਿੱਛੇ ਫਿਰ ਉਸ ਦੇ ਹੋਰ ਨੇੜੇ ਕਰਕੇ ਮੋਟਰਸਾਈਕਲ ਮੋਬਾਈਲ ਫ਼ੋਨ ਖੋਹ ਲਿਆ। ਇਸ ਦੌਰਾਨ ਮੁੰਡਾ ਉਹਨਾਂ ਨੂੰ ਫੜਨ ਲਈ ਜੱਫਾ ਮਾਰਦਾ ਹੈ ਜਦੋਕਿ ਲੁਟੇਰੇ ਮੋਟਰਸਾਈਕਲ ਮੌਕੇ ਤੋਂ ਭਜਾਉਦੇ ਹਨ ਇਹ ਵਾਰਦਾਤ ਕੈਮਰੇ ਵਿਚ ਰਿਕਾਰਡ ਹੋ ਜਾਂਦੀ ਹੈ।

ਦੂਸਰੀ ਵਾਰਦਾਤ ਵੀ ਪਿੰਡ ਖੇਲਾ ਤੋਂ ਔਜਲਾ ਨਹਿਰ ਪੁਲ ਤੇ ਮੋਟਰਸਾਈਕਲ ਸਵਾਰ ਲੁਟੇਰੇ ਇਕ ਰਾਹਗੀਰ ਤੋਂ ਮੋਬਾਇਲ ਫੋਨ ਖੋਹਣ ਦਾ ਸਮਾਚਾਰ ਮਿਲਿਆ ਹੈ। ਜਿੱਥੇ ਇਕ ਪਾਸੇ ਨਸ਼ਿਆ ਖਿਲਾਫ ਮੁਹਿੰਮ ਪਿੰਡਾਂ ਵਿੱਚ ਚੱਲ ਰਹੀ ਹੈ ਉੱਥੇ ਇਹ ਮੋਟਰਸਾਈਕਲ ਸਵਾਰ ਲੁਟੇਰੇ ਸਰਗਰਮ ਹੋ ਗਏ ਹਨ।
ਇਸ ਤੋਂ ਪਹਿਲਾ ਬਿਲਗਾ ਵਿੱਚ ਦੋ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ।