Breaking
Thu. Oct 9th, 2025

ਪੰਜਾਬ ਦੀ ਅੰਮ੍ਰਿਤਧਾਰੀ ਕੁੜੀ ਨੂੰ ਰਾਜਸਥਾਨ ਵਿੱਚ ਜੁਡੀਸ਼ੀਅਲ ਸਰਵਿਸਿਜ ਦੀ ਭਰਤੀ ਪ੍ਰੀਖਿਆ ਤੋਂ ਰੋਕਣ ਦਾ ਕੀ ਮਾਮਲਾ ਸਾਹਮਣੇ ਆਇਆ

ਤਰਨਤਾਰਨ ਦੇ ਪਿੰਡੇ ਫੇਲੋਕੇ ਦੀ ਰਹਿਣ ਵਾਲੀ ਇੱਕ ਅੰਮ੍ਰਿਤਧਾਰੀ ਕੁੜੀ ਗੁਰਪ੍ਰੀਤ ਕੌਰ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਭਾਰਤੀ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ।
ਇਸ ਸਬੰਧੀ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਦਾਅਵਾ ਕਰ ਰਹੀ ਹੈ ਕਿ ਉਸਨੂੰ ਕੜਾ ਅਤੇ ਕਿਰਪਾਨ ਪਾ ਕੇ ਇਮਤਿਹਾਨ ਵਿੱਚ ਬੈਠਣ ਤੋਂ ਰੋਕਿਆ ਗਿਆ।
ਪ੍ਰੀਖਿਆ ਸੈਂਟਰ ਦੇ ਬਾਹਰ ਬਣੀ ਵੀਡੀਓ ਵਿੱਚ ਕੁੜੀ ਬੋਲਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ।
ਉਸ ਤਾਂ ਕਹਿਣਾ ਹੈ, “ਆਰਟੀਕਲ 25 ਵਿੱਚ ਲਿਖਿਆ ਹੈ ਕਿ ਮੈਂ ਕਿਰਪਾਨ ਲਿਜਾ ਸਕਦੀ ਹਾਂ ਪਰ ਇਸ ਇਮਤਿਹਾਨ ਲਈ ਮੈਨੂੰ ਕਿਹਾ ਜਾ ਰਿਹਾ ਕਿ ਹਾਈਕੋਰਟ ਦੇ ਖਾਸ ਆਦੇਸ਼ ਹਨ ਕਿ ਕਿਰਪਾਨ ਜਾਂ ਕੜਾ ਕੁਝ ਵੀ ਲਜਾਇਆ ਨਹੀਂ ਜਾ ਸਕਦਾ।”
ਵੀਡੀਓ ਵਿੱਚ ਕੁੜੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ,10 ਵਜੇ ਪੇਪਰ ਸ਼ੁਰੂ ਹੋਣਾ ਸੀ, 9 ਵਜੇ ਐਂਟਰੀ ਸ਼ੁਰੂ ਹੋਣੀ ਸੀ ਅਤੇ ਮੈਂ ਸਭ ਤੋਂ ਪਹਿਲਾਂ ਆ ਕੇ ਲਾਈਨ ਵਿੱਚ ਖੜੀ ਸੀ। ਮੈਂ ਸਭ ਤੋਂ ਪਹਿਲਾਂ ਅੰਦਰ ਗਈ ਅਤੇ ਮੈਨੂੰ ਸਭ ਤੋਂ ਪਹਿਲਾਂ ਬਾਹਰ ਕੀਤਾ ਗਿਆ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਦਾ ਨੋਟਿਸ ਲਿਆ ਹੈ ਅਕਾਲ ਤਖਤ ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਜਾਰੀ ਕਰਦਿਆਂ ਇਸ ਨੂੰ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖ ਵਿਰੋਧੀ ਨਫ਼ਰਤੀ ਵਿਤਕਰਾ ਕਰਾਰ ਦਿੱਤਾ ਹੈ।
ਉਹਨਾਂ ਕਿਹਾ ਕਿ ਅੱਜ ਦੇ ਦੇਸ਼ ਦੁਨੀਆ ਅੰਦਰ ਕਿਸ ਨੂੰ ਨਹੀਂ ਪਤਾ ਕਿ ਅੰਮ੍ਰਿਤਧਾਰੀ ਸਿੱਖ ਕੰਕਾਰ ਵਜੋਂ ਕਿਰਪਾਨ ਪਾਉਂਦੇ ਹਨ ਪਰ ਦੇਸ਼ ਅੰਦਰ ਬਾਰ-ਬਾਰ ਸਿੱਖਾਂ ਨੂੰ ਉਹਨਾਂ ਦੀ ਵੱਖਰੀ ਪਛਾਣ ਅਤੇ ਧਾਰਮਿਕ ਅਕੀਦਿਆਂ ਕਾਰਨ ਜਾਣ ਬੁਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਅਕਾਲੀ ਦਲ ਅਤੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਤਾਜ਼ਾ ਮਾਮਲੇ ਅਤੇ ਪਿਛਲੇ ਮਾਮਲਿਆਂ ਨੂੰ ਬਹਿ ਕੇ ਤੁਰੰਤ ਹੀ ਇੱਕ ਉੱਚ ਪੱਧਰੀ ਸਾਂਝਾ ਵਫਦ ਤਿਆਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਜਸਥਾਨ ਦੇ ਮੁੱਖ ਮੰਤਰੀ ਅਤੇ ਰਾਜਧਾਨ ਹਾਈਕੋਰਟ ਦੇ ਰਜਿਸਟਰਾਰ ਨਾਲ ਮੁਲਾਕਾਤ ਕਰੇ।

ਇਸ ਦੇ ਨਾਲ ਹੀ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰੀ ਵੱਲੋਂ ਇਸ ਸਬੰਧੀ ਵੇਰਵੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨਾਲ ਵੀ ਸਾਂਝੇ ਕੀਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇਸ ਮਾਮਲੇ ਨੂੰ ਚਿੰਤਾਜਨਕ ਅਤੇ ਨਿੰਦਣਯੋਗ ਦੱਸਿਆ ਉਹਨਾਂ ਨੇ ਕਿਹਾ ਕਿ ਤਰਨਤਾਰਨ ਸਾਹਿਬ ਜਿਲੇ ਦੀ ਇੱਕ ਅੰਮ੍ਰਿਤਧਾਰੀ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਪੂਰਨਿਮਾ ਯੂਨੀਵਰਸਿਟੀ ਜੈਪੁਰ ਵਿਖੇ ਹੋ ਰਹੀ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ ਦੀ ਪ੍ਰੀਖਿਆ ਵਿੱਚ ਸਿਰਫ ਆਪਣੇ ਧਾਰਮਿਕ ਚਿੰਨ ਕੜਾ ਅਤੇ ਕਿਰਪਾਨ ਧਾਰਨ ਕੀਤੇ ਹੋਣ ਕਰਕੇ ਪ੍ਰੀਖਿਆ ਵਿੱਚ ਬੈਠਣ ਤੇ ਰੋਕ ਦਿੱਤਾ ਗਿਆ।
ਉਨਾਂ ਅੱਗੇ ਲਿਖਿਆ ਕਿ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਤੁਰੰਤ ਇਸ ਮਾਮਲੇ ਚ ਦਖਲ ਦੇ ਕੇ ਇਸ ਘਟਨਾ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਇਹੋ ਜਿਹੀ ਤਕਲੀਫ ਨਾ ਝੱਲਣੀ ਪਵੇ।

ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਸਾਡਾ ਸੰਵਿਧਾਨ ਸਾਨੂੰ ਆਪਣੇ ਧਾਰਮਿਕ ਚਿੰਨ ਪਹਿਨਣ ਦੀ ਸਪਸ਼ਟ ਤੌਰ ਤੇ ਆਗਿਆ ਦਿੰਦਾ ਹੈ। ਹਰ ਕੋਈ ਅੰਮ੍ਰਿਤਧਾਰੀ ਸਿੱਖ ਲਈ ‘ਕੜੇ ਅਤੇ ਕਿਰਪਾਨ’ ਦੀ ਮਹੱਤਤਾ ਨੂੰ ਸਮਝਦਾ ਹੈ। ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕੀ ਕਿਹਾ
ਯੂਨੀਵਰਸਿਟੀ ਜੈਪੁਰ ਦੇ ਰਜਿਸਟਰਾਰ ਡਾਕਟਰ ਦੇਵੇਂਦਰ ਸੋਮਵੰਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਸਿੱਖ ਭਾਈਚਾਰੇ ਦੇ ਪੰਜ ਉਮੀਦਵਾਰ ਪ੍ਰੀਖਿਆ ਦੇਣ ਲਈ ਉੱਥੇ ਪਹੁੰਚੇ ਸਨ। ਇਹਨਾਂ ਵਿੱਚੋਂ ਇੱਕ ਲੜਕੀ ਵੀ ਸੀ। ਗੇਟ ਤੇ ਡਿਊਟੀ ਉਪਰ ਤਨਾਇਟ ਸਟਾਫ ਤੇ ਸਮਝਾਉਣ ਤੋਂ ਬਾਅਦ ਚਾਰੇ ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਤੇ ਕੜੇ ਉਤਾਰ ਕੇ ਮੰਦਿਰ ਵਿੱਚ ਰੱਖ ਦਿੱਤੇ ਅਤੇ ਪ੍ਰਿਖਿਆ ਦੇਣ ਲਈ ਸੈਂਟਰ ਵਿੱਚ ਦਾਖਲ ਹੋਏ। ਪਰ ਇੱਕ ਕੁੜੀ ਨੇ ਉਹਨਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਨਹੀਂ ਦਿੱਤੀ।
ਉਹਨਾਂ ਅੱਗੇ ਕਿਹਾ ਕਿ ਇਹ ਨਿਯਮ ਯੂਨੀਵਰਸਿਟੀ ਵੱਲੋਂ ਨਹੀਂ ਸਗੋਂ ਜੋਧਪੁਰ ਹਾਈਕੋਰਟ ਦੀ ਪ੍ਰੀਖਿਆ ਕਰਵਾਉਣ ਵਾਲਿਆਂ ਵੱਲੋਂ ਨਿਰਧਾਰਿਤ ਕੀਤੇ ਗਏ ਹਨ। ਇਹ ਨਿਯਮ ਸਾਰਿਆਂ ਤੇ ਬਰਾਬਰ ਲਾਗੂ ਹੁੰਦੇ ਹਨ। ਉਦਾਹਰਨ ਵਜੋਂ ਜੇਕਰ ਕੋਈ ਮੁਸਲਮਾਨ ਭਾਈਚਾਰੇ ਤੋਂ ਹੈ ਅਤੇ ਤਵੀਤ ਪਾਇਆ ਹੈ ਤਾਂ ਇਸ ਦੀ ਵੀ ਇਜਾਜ਼ਤ ਨਹੀਂ ਹੈ। ਸਾਰਿਆਂ ਲਈ ਇੱਕੋ ਜਿਹੇ ਨਿਯਮ ਹਨ। ਉਮੀਦਵਾਰ ਨਿਯਮ ਜਾਣਦੇ ਹਨ। ਉਹਨਾਂ ਦੱਸਿਆ ਹਾਈਕੋਰਟ ਦੇ ਜਿਸ ਜੱਜ ਨੂੰ ਦਾਖਲਾ ਪ੍ਰੀਖਿਆ ਲਈ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਇਹ ਕੁੜੀ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਗਈ ਹੈ।

Related Post

Leave a Reply

Your email address will not be published. Required fields are marked *