ਨਸ਼ਾ ਹੁਣ ਪੁੜੀਆਂ ਦੀ ਬਜਾਏ, ਟੀਕੇ ਲੱਗਣੇ ਸ਼ੁਰੂ।
ਸਰਕਾਰ ਨੇ ਨਸ਼ੇ ਵਿਰੁੱਧ ਯੁੱਧ ਦੀ ਮੁਹਿੰਮ ਛੇੜੀ ਹੈ ਪਿੰਡਾਂ ਵਿੱਚ ਸੌਂਹ ਚੁਕਾਈ ਜਾ ਰਹੀ ਹੈ, ਦੇ ਬਾਵਜੂਦ ਨਸ਼ੇੜੀਆਂ ਦਾ ਕੰਮ ਚੱਲ ਰਿਹਾ। ਕੌਣ ਜਿੰਮੇਵਾਰ।
ਬਿਲਗੇ ਦੇ ਬਾਜ਼ਾਰ ਵਿੱਚ ਅਜਿਹੇ ਮਾੜੇ ਅਨਸਰ ਖੜਦੇ ਹਨ ਖਾਸ ਕਰਕੇ ਬੈਂਕਾਂ ਜਾ ਕੀਮਤੀ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਨਜ਼ਰ ਰੱਖਦੇ ਹਨ।
ਬੀਤੇ ਦਿਨ ਇਕ ਮਾਤਾ ਬੈਂਕ ਵਿੱਚੋ ਪੈਸੇ ਲੈ ਕੇ ਆਈ। ਜਿਸ ਤੇ ਬਾਜ਼ਾਰ ਦੇ ਵਿੱਚੋ ਮਾੜੇ ਅਨਸਰ ਨੇ ਨਜ਼ਰ ਰੱਖੀ ਹੋ ਸਕਦੀ ਹੈ ਜਿਸ ਨੇ ਉਸ ਮਾਤਾ ਕੋਲੋ ਉਹ ਨਗਦੀ ਤੇ ਫੋਨ ਇਕ ਗਲੀ ਵਿੱਚ ਜਾ ਕੇ ਖੋਹ ਲਿਆ ਭਾਂਵੇ ਕਿ ਇਹ ਗਲੀ ਉਸ ਦੇ ਘਰ ਦੇ ਨੇੜੇ ਹੀ (ਪੱਤੀ ਦੁਨੀਆ ਮਨਸੂਰ) ਸੀ। ਇਸ ਵਾਰਦਾਤ ਨੇ ਧਿਆਨ ਖਿੱਚਿਆ ਹੈ ਕਿ ਲੁਟੇਰੇ ਸਰਗਰਮ ਹਨ ਪਹਿਲਾਂ ਵੀ ਇਹਨਾਂ ਦਿਨਾਂ ਵਿੱਚ ਇਕ ਧਾਰਮਿਕ ਡੇਰੇ ਨੇੜੇ ਖੋਹ ਹੋਈ ਹੈ।
ਪਹਿਲਾ ਵੀ ਅਗਰ ਇਕ ਵਲੈਤੀਏ ਦਾ ਕੜਾ ਉਤਾਰਨ ਦੀ ਵਾਰਦਾਤ ਜਾਂ ਇਕ ਘਰ ਵਿੱਚ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ।ਇਸ ਕਸਬੇ ਦੇ ਹੀ ਵਿਅਕਤੀਆਂ ਨੇ ਇਹਨਾਂ ਵਾਰਦਾਤਾਂ ਵਿਚ ਸ਼ਮੂਲੀਅਤ ਕੀਤੀ ਸੀ। ਇਕ ਵਿਅਕਤੀ ਘਰ ਛੱਡ ਕੇ ਭੱਜਾ ਹੈ।ਬਾਕੀ ਫੜੇ ਗਏ।
ਅਜਿਹੇ ਅਨਸਰਾਂ ਦੇ ਫੜੇ ਜਾਣ ਤੇ ਹੁਣ ਜਮਾਨਤ ਲੰਬੜਦਾਰ ਨਹੀ ਦੇਣਗੇ ਇਹ ਸਹਿਮਤੀ ਬਣੀ ਦੇ ਬਾਵਜੂਦ ਸਿਰਫ ਇਕ ਲੰਬੜਦਾਰ ਬਿਲਗੇ ਦਾ ਜਮਾਨਤ ਦੇ ਰਿਹਾ ਹੈ ਉਸ ਨੂੰ ਵੀ ਨਾਇਬ ਤਹਿਸੀਲਦਾਰ ਨੇ ਨੋਟਿਸ ਕੱਢਿਆ ਦੱਸਿਆ ਗਿਆ ਹੈ। ਇਹ ਚੋਰਾਂ, ਲੁਟੇਰਿਆ ਅੰਦਰ ਡਰ ਪਾਉਣ ਦੀ ਕੋਸ਼ਿਸ਼ ਹੈ। ਪੁਲਿਸ ਕੋਲੋ ਕਿਸੇ ਤਾਰੀਕੇ ਨਾਲ ਛੁਡਵਾਉਣ ਵਾਲਿਆ ਦਾ ਵੀ ਟੋਲਾ ਹੈ ਜਿਹਨਾਂ ਬਾਰੇ ਲੋਕ ਜਾਣਦੇ ਹਨ ਇਹਨਾਂ ਜਿਕਰ ਕਰਨਾ ਬਹੁਤ ਹੈ।