ਜਲੰਧਰ, 26 ਜੁਲਾਈ 2025 :-ਪੰਜਾਬ ਦੀ ਸਿਆਸਤ ਦੇ ਧਰੂ ਤਾਰੇ ਅਤੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਸਵਰਗੀ ਚੌਧਰੀ ਜਗਜੀਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕਰਦਿਆਂ ਓਵਰਸੀਜ਼ ਕਾਂਗਰਸ ਦੇ ਆਗੂ ਨਛੱਤਰ ਕਲਸੀ ਯੂਕੇ ਨੇ ਕਿਹਾ ਕਿ ਦਲਿਤ ਸਮਾਜ ਦੇ ਉਥਾਨ ਵਿੱਚ ਚੌਧਰੀ ਜਗਜੀਤ ਸਿੰਘ ਜੀ ਦਾ ਬਹੁਤ ਯੋਗਦਾਨ ਸੀ ਅਤੇ ਉਹ ਸਮਾਜ ਲਈ ਚਾਨਣਮੁਨਾਰੇ ਸਨ। ਸ੍ਰੀ ਕਲਸੀ ਨੇ ਅੱਗੇ ਕਿਹਾ ਵਰਤਮਾਨ ਰਾਜਨੀਤੀ ਵਿੱਚ ਉਨ੍ਹਾਂ ਵਲੋਂ ਪਾਏ ਪੂਰਨਿਆਂ ਕਰਕੇ ਹੀ ਸਮਾਜ ਦੇ ਲੋਕ ਚੰਗੇ ਅਹੁਦਿਆਂ ਤੱਕ ਪਹੁੰਚ ਸਕੇ। ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੂੰ ਸਮਾਜ ਅਤੇ ਪੰਜਾਬ ਦੇ ਭਲੇ ਲਈ ਸਦਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
