ਥਾਣਾ ਸ਼ਾਹਕੋਟ ਪੁਲਿਸ ਨੇ 06 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ
ਸ਼ਾਹਕੋਟ, 21 ਜੁਲਾਈ 2025 :-ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 06 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਡੀ ਐਸ ਪੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮਿਤੀ 20.07.2025 ਨੂੰ ਇੱਕ ਦਰਖਾਸਤ ਵੱਲੋਂ ਸ਼ੋਕਤ ਅਲੀ ਉਰਫ ਸ਼ੋਂਕੀ ਪੁੱਤਰ ਮੁਹੰਮਦ ਸਦੀਕ ਵਾਸੀ ਰੇੜਵਾਂ ਵਲੋਂ ਮੁੱਖ ਅਫਸਰ ਥਾਣਾ ਸ਼ਾਹਕੋਟ INSP ਬਲਵਿੰਦਰ ਸਿੰਘ ਭੁੱਲਰ ਨੂੰ ਬਾਬਤ ਮੋਟਰਸਾਈਕਲ ਚੋਰੀ ਹੋਣ ਸਬੰਧੀ ਦਿੱਤੀ ਸੀ।
ਇਸਦੇ ਨਾਲ ਹੀ ਇੱਕ ਮੋਟਰਸਾਈਕਲ ਚੋਰੀ ਕਰਨ ਦੀ ਵੀਡੀਉ ਵੀ ਵਾਇਰਲ ਹੋਈ ਸੀ ਜਿਸ ਤੇ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾਂ ਦਰਜ ਰਜਿਸਟਰ ਕਰਕੇ ਵੱਖ ਵੱਖ ਟੀਮਾਂ ਬਣਾ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮਿਤੀ 20.07.2025 ਨੂੰ INSP/SHO ਬਲਵਿੰਦਰ ਸਿੰਘ ਥਾਣਾ ਸ਼ਾਹਕੋਟ ਦੀ ਟੀਮ ਵਲੋਂ ਕਾਰਵਾਈ ਕਰਦਿਆ ਹੋਇਆ ਇਸ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 06 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸੇ ਤਰ੍ਹਾਂ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਗਿਰੋਹ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆ ਹਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਰਾਮਦ ਸ਼ੁਦਾ ਮੋਰਸਾਈਕਲਾਂ ਦੇ ਅਸਲ ਮਾਲਕਾਂ ਦੀ ਤਸਦੀਕ ਕਰਕੇ ਉਹਨਾ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ।
ਦਰਜ ਮੁਕੱਦਮਾਂ ਨੰਬਰ:- FIR ਨੰਬਰ 169 ਮਿਤੀ 20.07.2025 ਜਰਮ 303(2) BNS ਥਾਣਾ ਸ਼ਾਹਕੋਟ
ਗ੍ਰਿਫਤਾਰ ਦੋਸ਼ੀਆਂ ਦੇ ਨਾਮ ਪਤਾ :-
- ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਸਾਧੂ ਸਿੰਘ ਵਾਸੀ ਲੋਹਾਰਾ ਥਾਣਾ ਕੋਟ ਈਸੇ ਖਾਂ ਜਿਲਾ ਮੋਗਾ
- ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਜਨੇਰ ਥਾਣਾ ਕੋਟ ਈਸੇ ਖਾਂ ਜਿਲਾ ਮੋਗਾ
- ਬ੍ਰਾਮਦਗੀ:- 06 ਚੋਰੀ ਦਾ ਮੋਟਰਸਾਈਕਲ (03 ਮਾਰਕਾ ਸਪਲੈਂਡਰ, 01 TVS Sport, 01 ਬਜਾਜ
