ਢਾਕਾ, 21 ਜੁਲਾਈ 2025 :- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸੋਮਵਾਰ ਨੂੰ ਇੱਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਬੰਗਲਾ ਦੇਸ਼ ਹਵਾਈ ਸੈਨਾ ਦੇ ਇੱਕ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ ਘੱਟ 19 ਲੋਕਾਂ (ਜਿਆਦਾ ਤਰ ਬੱਚੇ) ਦੀ ਮੌਤ ਹੋ ਗਈ ਹੈ ਜਿਹਨਾਂ ਵਿੱਚ ਜਿਆਦਾਤਰ ਬੱਚੇ ਹਨ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜਿਕਰਯੋਗ ਜੋ ਹੈ ਕਿ ਮਾਇਲਸਟੋਨ ਕਾਲਜ ਦਿਆਬਾਰੀ ਕੈਂਪਸ ਵਿੱਚ ਹਵਾਈ ਸੈਨਾ ਦਾ ਸਿਖਲਾਈ ਜਹਾਜ ਹਾਦਸਾ ਗ੍ਰਸਤ ਹੋ ਗਿਆ ਸੀ ਇਹ ਘਟਨਾ ਉੱਤਰਾ ਖੇਤਰ ਵਿੱਚ ਵਾਪਰੀ ਸੀ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ F7 BGI ਸਿਖਲਾਈ ਜਹਾਜ਼ ਨੇ ਅੱਜ ਦੁਪਹਿਰ 1:06 ਵਜੇ ਉਡਾਣ ਭਰੀ ਅਤੇ ਇਸ ਤੋਂ ਥੋੜੀ ਦੇਰ ਬਾਅਦ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਪੁਲਿਸ ਅਨੁਸਾਰ ਐਬੂਲੈਂਸਾਂ ਅਤੇ ਹਵਾਈ ਸੈਨਾ ਦੇ ਹੈਲੀਕਾਪਟਰ ਮੌਕੇ ਤੇ ਪਹੁੰਚ ਗਏ। ਕਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ। ਉੱਠਦਾ ਦਾ ਧੂੰਆਂ ਕਾਫੀ ਦੂਰੀ ਤੋਂ ਦੇਖਿਆ ਜਾ ਸਕਦਾ ਸੀ। ਅੱਗ ਬੁਝਾਉਣ ਲਈ ਫਾਇਰ ਸਰਵਿਸ ਦੀਆਂ ਅੱਠ ਇਕਾਈਆਂ ਮੌਕੇ ਤੇ ਪਹੁੰਚ ਗਈਆਂ । ਖਬਰ ਲਿਖਣ ਤੱਕ 19 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ।