ਦੋਸ਼ਾਂ ਨੂੰ ਡਾਕਟਰ ਦਾਹੀਆ ਨੇ ਨਿਕਾਰਿਆ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ।
ਨਕੋਦਰ ਵਿੱਚ ਇੱਕ ਮੀਟਿੰਗ ਕਾਂਗਰਸ ਦੇ ਏ.ਆਈ.ਸੀ.ਸੀ ਸੈਕਟਰੀ ਅਤੇ ਸਹਿ-ਇੰਚਾਰਜ ਰਵਿੰਦਰਾ ਦਾਲਵੀ ਨੇ ਸ਼ਮੂਲੀਅਤ ਕੀਤੀ। ਹਲਕਾ ਨਕੋਦਰ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਨੇ 2027 ਨੂੰ ਲੈ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਪਾਰਟੀ ਅੰਦਰ ਧੜੇਬੰਦੀ ਨੂੰ ਕਾਫੀ ਹੱਦ ਤੱਕ ਖਤਮ ਕਰ ਲਿਆ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਪਾਰਟੀ ਵਿੱਚ ਇੱਕ ਧੜਾ ਜਿਸਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਹਲਕਾ ਨਕੋਦਰ ਵਿੱਚੋ ਹੀ ਉਮੀਦਵਾਰ ਦੇਵੇ। ਜਿਸਦਾ ਮੁੱਖ ਕਾਰਨ ਇਹ ਰਿਹਾ ਕਿ ਇਸ ਸੀਟ ਤੇ ਬਹੁਤਾ ਸਮਾਂ ਜਲੰਧਰ ਤੋਂ ਆ ਕੇ ਲੀਡਰ ਚੋਣ ਲੜਦੇ ਰਹੇ। ਜਦੋਂ ਕਿ ਵਰਕਰਾਂ ਨੂੰ ਆਪਣੇ ਕੰਮ ਕਰਵਾਉਣ ਲਈ ਜਲੰਧਰ ਜਾਣਾ ਪੈਂਦਾ ਸੀ। ਜਿਸ ਨੂੰ ਲੈ ਕੇ ਦਾਅਵਾ ਕਰਨ ਵਾਲੇ ਬਲਾਕ ਨੂਰਮਹਿਲ ਨਾਲ ਸਬੰਧਤ ਸਨ। ਪਾਰਟੀ ਨੇ ਟਿਕਟ ਉਸ ਸਮੇਂ ਡਾਕਟਰ ਨਵਜੋਤ ਸਿੰਘ ਦਾਹੀਆ ਨੂੰ ਦਿੱਤਾ। ਜਿਸ ਨੂੰ ਲੈ ਕੇ ਟਿਕਟ ਦੀ ਮੰਗ ਕਰਨ ਵਾਲਾ ਇੱਕ ਧੜਾ ਮਹਿਸੂਸ ਕਰ ਰਿਹਾ ਸੀ ਕਿ ਪਾਰਟੀ ਨੇ ਟਿਕਟ ਦੇਣ ਸਮੇਂ ਹਲਕੇ ਦੀ ਲੀਡਰਸ਼ਿਪ ਨਾਲ ਵਿਚਾਰ ਚਰਚਾ ਨਹੀਂ ਕੀਤੀ। ਨਿਰਾਸ਼ ਆਗੂ ਚੋਣ ਕੰਪੇਨ ਦੌਰਾਨ ਇਹ ਲੋਕ ਡਾਕਟਰ ਦਾਹੀਆ ਨਾਲ ਰਹੇ ਪਰ ਇਹਨਾਂ ਤੇ ਇਹ ਦੋਸ਼ ਲੱਗਿਆ ਕਿ ਇਹਨਾਂ ਨੇ ਸਪੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਇੰਦਰਜੀਤ ਕੌਰ ਮਾਨ ਦੀ ਕੀਤੀ। ਜਿਸ ਕਰਕੇ ਕਾਂਗਰਸ ਇਥੋਂ 6862 ਵੋਟਾਂ ਨਾਲ ਪਛੜ ਕੇ ਤੀਸਰੇ ਨੰਬਰ ਤੇ ਰਹੀ।

ਕਿਹਾ ਜਾ ਸਕਦਾ ਹੈ ਇਸ ਸਭ ਕੁਝ ਨੂੰ ਖਤਮ ਕਰਨ ਲਈ ਡਾਕਟਰ ਦਾਹੀਆ ਨੇ ਨਿਰਾਸ਼ ਇਹਨਾਂ ਸਾਰੇ ਆਗੂਆਂ ਨੂੰ ਆਪਣੇ ਨਾਲ ਤੋਰ ਲਿਆ ਹੈ। ਇਸ ਦੇ ਬਾਵਜੂਦ ਵੀ ਅਜੇ ਇੱਕ ਧੜਾ ਟਿਕਟ ਦੀ ਦੌੜ ਵਿੱਚ ਦੱਸਿਆ ਜਾ ਰਿਹਾ ਅਗਰ ਪਾਰਟੀ ਮੌਕਾ ਦੇਵੇ ਤਾਂ। ਪਾਰਟੀਆਂ ਅੰਦਰ ਦਾਅਵਾ ਕਰਨਾ ਹਰ ਇੱਕ ਦਾ ਅਧਿਕਾਰ ਹੈ। ਗੱਲ ਨਕੋਦਰ ਵਿੱਚ ਹੋਈ ਮੀਟਿੰਗ ਦੀ ਚੱਲ ਰਹੀ ਸੀ ਜਿਸ ਵਿੱਚ ਦੋ ਕਾਂਗਰਸੀ ਆਗੂ ਡਾਕਟਰ ਦਾਹੀਆ ਨੂੰ ਦੋਗਲਿਆਂ ਬਾਰੇ ਕਹਿ ਰਹੇ ਸੀ ਸੁਣਾਈ ਦਿੰਦੇ ਹਨ ਕਾਂ ਮਾਰ ਕੇ ਟੰਗਣ ਦੀ ਗੱਲ ਵੀ ਸਾਹਮਣੇ ਆਈ ਪਰ ਇਸ ਸਭ ਕੁਝ ਨੂੰ ਡਾਕਟਰ ਦਾਹੀਆ ਛੱਡ ਕੇ ਅੱਗੇ ਨਿਕਲ ਚੁੱਕੇ ਸਮਝੇ ਜਾ ਰਹੇ ਹਨ। ਜਿਨਾਂ ਦਾ ਮੰਨਣਾ ਹੈ ਕਿ ਹੁਣ ਸਭ ਕੁਝ ਠੀਕ ਠਾਕ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਗਈ ਪਿੱਛੇ ਰਹਿਣ ਵਾਲਿਆਂ ਬਾਰੇ ਵੀ ਜ਼ਿਕਰ ਕੀਤਾ ਗਿਆ।

ਭਾਵੇਂ ਕਿ ਮੀਟਿੰਗ ਵਿੱਚ ਦੋਗਲਿਆਂ ਬਾਰੇ ਅਤੇ ਕਾਂ ਮਾਰ ਕੇ ਟੰਗਣ ਦੀ ਗੱਲ ਨੇ ਖੂਬ ਜੋਸ਼ ਫੜਿਆ ਪਰ ਇਹਨਾਂ ਗੱਲਾਂ ਨੂੰ ਦਰਕਿਨਾਰ ਕੀਤੇ ਜਾਣ ਕਾਰਨ ਕਰਕੇ ਲੱਗ ਰਿਹਾ ਕਿ 2022 ਦੀਆਂ ਚੁਣੌਤੀਆਂ ਹੁਣ ਖਤਮ ਸਮਝੀਆਂ ਜਾ ਰਹੀਆਂ ਹਨ। ਅੱਗੇ ਗੱਲ ਕਰ ਲੈਂਦੇ ਹਾਂ।
2024 ਵਿੱਚ ਐਮਪੀ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਿ ਹਲਕਾ ਨਕੋਦਰ ਤੋਂ ਉਹਨਾਂ ਦੀ ਵੱਡੀ ਜਿੱਤ ਨੇ ਕਾਂਗਰਸ ਤੇ ਹੌਸਲੇ ਬੁਲੰਦ ਕਰ ਦਿੱਤੇ ਹਨ। ਜਿਸ ਨੂੰ ਲੈ ਕੇ ਕਾਂਗਰਸ ਇਸ ਸੀਟ ਨੂੰ ਜੇਤੂ ਮੰਨ ਕੇ ਬੈਠੀ ਹੈ। ਜਿਸ ਬਾਰੇ ਰਵਿੰਦਰਾ ਦਾਲਵੀ ਹੀ ਕਹਿ ਗਏ ਕਿ ਡਾਕਟਰ ਦਾਹੀਆ ਜੀ ਤੁਸੀਂ ਯਾਦ ਰੱਖੋ ਕਿ ਤੁਸੀ 6862 ਵੋਟਾਂ ਨਾਲ ਹਾਰ ਗਏ ਸੀ। ਚੰਨੀ ਦੀ ਜਿੱਤ ਨੂੰ ਆਪਣੀ ਜਿੱਤ ਨਹੀਂ ਸਮਝਣਾ ਚਾਹੀਦਾ। ਇਹ ਗੱਲ ਬਿਲਕੁਲ ਉਹਨਾਂ ਨੇ ਸਹੀ ਕਹੀ ਹੈ ਕਿਉਂਕਿ ਉਸ ਸਮੇਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵੋਟਰਾਂ ਨੇ ਲੋਕ ਸਭਾ ਹਲਕੇ ਦੇ ਵਿੱਚ ਜਿਆਦਾਤਰ ਚੰਨੀ ਨੂੰ ਵੋਟ ਪਾਏ ਜਿਸ ਪਿੱਛੇ ਕਈ ਕਾਰਨ ਸਾਹਮਣੇ ਆਏ 2027 ਦੀਆਂ ਚੋਣਾਂ ਸਮੇਂ ਵੱਖਰੇ ਸਮੀਕਰਨ ਬਣਨਗੇ ਉਹਨਾਂ ਬਾਰੇ ਅਗਾਊ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋ ਸਕਦੀ ਹੈ।
 
                        