ਗਵਰਨਰ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ ਅੰਤਿਮ ਸੰਸਕਾਰ ਮੌਕੇ ਪੁੱਜੇ
ਮੈਰਾਥਨ ਦੌੜਾਕ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਬਿਆਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਫੌਜਾ ਸਿੰਘ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਹਰਵਿੰਦਰ ਸਿੰਘ ਨੇ ਵਿਖਾਈ। ਅੰਤਿਮ ਸੰਸਕਾਰ ਦੇ ਮੌਕੇ ਤੇ ਪੰਜਾਬ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਐਮ.ਐਲ.ਏ ਬਲਕਾਰ ਸਿੰਘ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਮੌਜੂਦ ਸਨ।

ਦੌੜਾਕ ਫੌਜਾ ਸਿੰਘ ਦੀ ਲਾਸ਼ ਨੂੰ ਉਹਨਾਂ ਦੇ ਘਰ ਵਿੱਚ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖਿਆ ਹੋਇਆ ਸੀ। 89 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਸੀ ਜਦੋਂ ਉਨਾਂ ਦੀ ਪਤਨੀ ਅਤੇ ਪੁੱਤਰ ਇੱਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸਨੇ ਇਹ ਇਕੱਲਤਾ ਅਤੇ ਉਦਾਸੀ ਦੂਰ ਕਰਨ ਲਈ ਦੌੜਨਾ ਸ਼ੁਰੂ ਕੀਤਾ। ਫੌਜਾ ਸਿੰਘ ਨੇ 2000 ਵਿੱਚ ਲੰਡਨ ਵਿੱਚ ਸ਼ੁਰੂ ਹੋਈ 18 ਮੈਰਾਥਨ ਦੌੜ ਵਿੱਚ ਹਿੱਸਾ ਲਿਆ। ਉਹਨਾਂ ਨੇ ਆਖਰੀ ਤਿੰਨ ਮੈਰਾਥਾਨ 2011 ਵਿੱਚ ਟੋਰਾਂਟੋ, 2012 ਵਿੱਚ ਲੰਡਨ ਅਤੇ 2013 ਵਿੱਚ ਹਾਂਗਕਾਂਗ ਤੋਂ ਬਾਅਦ ਉਹਨਾਂ ਨੇ ਸੰਨਿਆਸ ਲੈ ਲਿਆ। ਜਿਕਰਯੋਗ ਹੈ ਕਿ ਮੈਰਾਥਨ ਦੌੜਾਕ ਫੌਜਾ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਵਿੱਚ ਇੱਕ ਸੜਕ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ ਸਨ। ਜਿਨਾਂ ਦੀ ਹਸਪਤਾਲ ਇਲਾਜ ਅਧੀਨ ਮੌਤ ਹੋ ਗਈ ਸੀ 114 ਵਰਿਆਂ ਦੇ ਫੌਜਾ ਸਿੰਘ ਦਾ ਭੌਤਿਕ ਸਰੀਰ ਅੱਜ ਪੰਜ ਤੱਤ ਵਲੀਨ ਹੋ ਗਏ।
