Breaking
Thu. Feb 26th, 2026

ਅਨਮੋਲ ਗਗਨ ਮਾਨ ਦਾ ਅਸਤੀਫਾ ਨਾ ਮਨਜ਼ੂਰ

ਚੰਡੀਗੜ੍ਹ, 20 ਜੁਲਾਈ 2025 :- ਆਮ ਆਦਮੀ ਪਾਰਟੀ ਨੇ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਟਵੀਟ ਕਰਕੇ ਦਿੰਦਿਆ ਕਿਹਾ ਕਿ ਅੱਜ ਉਹਨਾਂ ਦੀ ਅਨਮੋਲ ਗਗਨ ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ ਤੇ ਵਿਧਾਇਕਾ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾ ਮਨਜੂਰ ਕਰਨ ਦਾ ਫੈਸਲਾ ਸੁਣਾਇਆ। ਅਮਨ ਅਰੋੜਾ ਅਨੁਸਾਰ ਗਗਨ ਮਾਨ ਨੇ ਪਾਰਟੀ ਦਾ ਫੈਸਲਾ ਸਵੀਕਾਰ ਕਰ ਲਿਆ।

ਜਿਕਰਯੋਗ ਹੈ ਕਿ ਲੰਘੇ ਕੱਲ੍ ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਪੋਸਟ ਵਿੱਚ ਉਨਾਂ ਲਿਖਸਮਰਸੀਬਲ ਕਿ “ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਹੈ।” ਮੇਰਾ ਐਮ ਐਲ ਏ ਦੇ ਅਹੁਦੇ ਤੋਂ ਸਪੀਕਰ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਖਰ੍ਹਾ ਉਤਰੇਗੀ।

Related Post

Leave a Reply

Your email address will not be published. Required fields are marked *