ਮੌ ਸਾਹਿਬ, 7 ਜੁਲਾਈ 2025- ਹਲਕਾ ਨਕੋਦਰ ਦੇ ਇਤਿਹਾਸਕ ਗੁਰਦੁਆਰਾ ਮੌ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਮੌਕੇ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਮੁਹਿੰਮ ਨੂੰ ਅਮਲ ਵਿੱਚ ਲਿਆਉਣ ਲਈ ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਵਿਧਾਇਕ ਅਤੇ ਐਡਵੋਕੇਟ ਰਾਜਕਮਲ ਸਿੰਘ ਦੀ ਅਗਵਾਈ ਵਿੱਚ ਬੂਟੇ ਵੰਡੇ ਗਏ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਪਰਮਿੰਦਰ ਸਿੰਘ ਸ਼ਾਮਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ, ਰਵਿੰਦਰ ਸਿੰਘ ਪੁਆਦੜਾ, ਸਰਕਲ ਪ੍ਰਧਾਨ ਪਿਆਰਾ ਸਿੰਘ ਕੈਥ, ਪਿਆਰਾ ਸਿੰਘ ਸੰਘੇੜਾ, ਹਰਬੰਸ ਸਿੰਘ ਦਰਦੀ, ਹਰਜਿੰਦਰ ਸਿੰਘ ਜਹਾਂਗੀਰ ਅਤੇ ਲੰਬੜਦਾਰ ਹਰਬਲਜੀਤ ਸਿੰਘ ਲੱਧੜ, ਰਣਜੀਤ ਸਿੰਘ ਕਾਦੀਆਂ ਲੰਬੜਦਾਰ ਹੋਰ ਆਗੂ ਮੌਕੇ ਤੇ ਮੌਜੂਦ ਸਨ।
 
                        