ਸਕੂਲ ਬਣਾਉਣ ਲਈ ਨੂਰਮਹਿਲ ਸ਼ਹਿਰ ਸਮੂਹਿਕ ਤੌਰ ਤੇ ਨਹੀ ਕਰ ਸਕਿਆ ਮੰਗ?
ਅੱਜ ਤਿੰਨ ਖਬਰਾਂ ਲੈ ਕੇ ਆਏ ਹਾਂ ਪਹਿਲੀ ਖਬਰ ਹੈ ਬਿਲਗਾ ‘ਚ ਕਦੋ ਬਣੇਗਾ ਰੋਡ ਰਿੰਗ, ਦੂਸਰੀ ਖਬਰ ਹੈ ਕੀ ਯੁੱਧ ਨਸ਼ਿਆ ਵਿਰੁੱਧ ਨੂੰ ਲੈ ਕੇ ਨਸ਼ੇ ਦੀ ਸਪਲਾਈ ਲਾਈਨ ਬਰੇਕ ਹੋ ਗਈ ਹੈ ਤੀਸਰੀ ਖਬਰ ਹੋਵੇਗੀ ਕਿ ਨੂਰਮਹਿਲ ਸਕੂਲ ਨੂੰ ਬਣਾਉਣ ਲਈ ਸ਼ਹਿਰ ਵਿੱਚ ਸਮੂਹਿਕ ਮੰਗ ਕਿਓ ਨਹੀ ਬਣ ਸਕੀ। ਆਓ ਪਹਿਲਾ ਬਿਲਗਾ ਦੇ ਰੋਡ ਰਿੰਗ ਜਾਣੀਕੇ ਫਿਰਨੀ ਦੀ ਗੱਲ ਕਰੀਏ। ਬਿਲਗਾ ਦੇ ਲੋਕਾਂ ਲਈ ਰਿੰਗ ਰੋਡ ਬੜਾ ਅਹਿਮ ਹੈ ਇਹ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਤਤਪਰ ਹੈ 31 ਮਾਰਚ ਨੂੰ ਬਜਟ ਵਿੱਚ ਪਾਸ ਹੋਣ ਦੀਆਂ ਖਬਰਾਂ ਨੇ ਹੋਰ ਉਤਾਵਲੇ ਕੀਤਾ ਹੈ ਚਾਹੁਣ ਵਾਲਿਆਂ ਨੂੰ ਲੈ ਕੇ ਗਲ ਕਰ ਲੈਂਦੇ ਹਾਂ ਜਿਸਨੂੰ ਲੈ ਕੇ ਵਿਦੇਸ਼ੀ ਧਰਤੀ ਤੋਂ ਭੈਣਾਂ ਭਰਾਵਾਂ ਦੀਆਂ ਅਕਸਰ ਕਾਲਾਂ ਇਹ ਸਵਾਲ ਕਰਦੀਆਂ ਹਨ ਕਦੋਂ ਤੱਕ ਫਿਰਨੀ ਬਣ ਜਾਵੇਗੀ ਜਦੋਂ ਤੋਂ ਹੁਣ ਵਿਦੇਸ਼ੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ ਉਥੋਂ ਵੀ ਅੱਗੋਂ ਇਹੀ ਸਵਾਲ ਹੋ ਰਿਹਾ ਕਿ ਕੀ ਵਾਕੇ ਬਿਲਗੇ ਦੇ ਵਿੱਚ ਫਿਰਨੀ ਨਿਕਲ ਜਾਵੇਗੀ ਇਹ ਉਹ ਲੋਕ ਸਵਾਲ ਕਰਦੇ ਐ ਜਿਨਾਂ ਦੇ ਮਨਾਂ ਵਿੱਚ ਹੈ ਕਿ ਬਿਲਗੇ ਦੇ ਵਿੱਚ ਫਿਰਨੀ ਨਿਕਲਣੀ ਚਾਹੀਦੀ ਹੈ ਕਿਤੇ ਇੱਕਾ ਦੁੱਕਾ ਅਜਿਹੀ ਕਾਲ ਵੀ ਆ ਜਾਂਦੀ ਹੈ ਮੀਡੀਆ ਵਾਲਿਓ ਫਿਰਨੀ ਦੀਆਂ ਖਬਰਾਂ ਦੇਣ ਵਾਲਿਓ ਦੇਖਿਓ ਕਿਤੇ ਕਨਾਲਾਂ ਚ ਜੀਵਨ ਬਸਰ ਕਰ ਰਹੇ ਕਿਸਾਨਾਂ ਨੂੰ ਇਹ ਫਿਰਨੀ ਨਿਗਲ ਨਾ ਜਾਵੇ ਇਹ ਫੋਨ ਕਾਲਾਂ ਹੁਣ ਆਉਣੀਆਂ ਸ਼ੁਰੂ ਹੋਈਆਂ ਜਦੋਂ ਇਹ ਆਸ ਵੱਜ ਗਈ ਕੇ ਹੋ ਸਕਦਾ ਫਿਰਨੀ ਹੁਣ ਨਿਕਲਣ ਦਾ ਸਮਾਂ ਆ ਗਿਆ ਹੈ। ਵਾਕਿਆ ਹੀ 31 ਮਾਰਚ ਨੂੰ ਪਾਸ ਹੋਣੇ ਵਾਲੇ ਬਜਟ ਵਿੱਚ ਕੀ ਵਾਕਿਆ ਹੀ ਬਿਲਗੇ ਦੀ ਫਿਰਨੀ ਲਈ ਬਜਟ ਪਾਸ ਕਰ ਦਿਤਾ ਸਰਕਾਰ ਨੇ ਇਹਦੇ ਬਾਰੇ ਸਰਕਾਰੀ ਧਿਰ ਨੇ ਖਬਰ ਦੇਣੀ ਹੈ ਜਦੋਂ ਸਾਡੇ ਪਾਸ ਇਹ ਖਬਰ ਆਉਂਦੀ ਹੈ ਜਰੂਰ ਸੁਣਾਵਾਂਗੇ।
ਕੀ ਨਸ਼ਿਆ ਦੀ ਸਪਲਾਈ ਲਾਈਨ ਬਰੇਕ ਹੋ ਗਈ ਹੈ
ਯੁੱਧ ਨਸ਼ੇ ਵਿਰੁੱਧ ਇਸ ਮੁਹਿੰਮ ਨੂੰ ਲੈ ਕੇ ਵੀ ਇਹ ਸਵਾਲ ਹੋ ਰਿਹਾ ਹੈ ਕਿ ਨਸ਼ੇ ਦੀ ਕੀ ਸਪਲਾਈ ਨੂੰ ਬਰੇਕ ਲੱਗ ਗਈ ਹੈ ਧੜਾਧੜ ਪੁਲਿਸ ਕੇਸ ਦਰਜ ਕਰਕੇ ਛੋਟੇ ਤਸਕਰਾਂ ਜਾਂ ਪੀਣ ਵਾਲਿਆਂ ਨੂੰ ਜੇਲਾਂ ਵਿੱਚ ਧਕਣ ਦੀ ਚੱਲ ਰਹੀ ਮੁਹਿੰਮ ਬਾਰੇ ਸਵਾਲ ਹੋ ਰਹੇ ਨੇ ਕਿ ਕੀ ਨਸ਼ਾ ਖਤਮ ਹੋ ਜਾਏਗਾ ਇਹ ਸਵਾਲ ਵੀ ਵਿਦੇਸ਼ਾਂ ਤੋਂ ਉਹਨਾਂ ਪੰਜਾਬੀ ਭੈਣਾਂ ਭਰਾਵਾਂ ਦਾ ਹੋ ਰਿਹਾ ਜੋ ਇੱਥੇ ਸ਼ਾਂਤੀ ਦੇਖਣਾ ਚਾਹੁੰਦੇ ਨੇ ਇਥੋਂ ਨਸ਼ੇ ਨੂੰ ਖਤਮ ਹੋਣ ਦੀ ਉਮੀਦ ਲਗਾਈ ਬੈਠੇ ਨੇ ਉਹਨਾਂ ਵੱਲੋ ਆਖਿਆ ਜਾ ਰਿਹਾ ਹੈ ਕਿ ਕੀ ਨਸ਼ੇ ਦੀ ਸਪਲਾਈ ਨੂੰ ਵਾਕਿਆ ਹੀ ਬਰੇਕ ਲੱਗ ਗਈ ਹੈ ਕੀ ਨਸ਼ੇੜੀ ਹੁਣ ਰਵਾਇਤੀ ਨਸ਼ਾ ਲੈਣ ਲੱਗ ਪਏ ਨੇ। ਇਸ ਸਵਾਲ ਦੇ ਜਵਾਬ ਬਾਰੇ ਅਜੇ ਸਰਕਾਰੀ ਤੰਤਰ ਵਲੋਂ ਦਾਅਵੇ ਨਾਲ ਨਹੀਂ ਆਖਿਆ ਜਾ ਰਿਹਾ ਕਿ ਚਿੱਟੇ ਜਾਂ ਹੈਰੋਇਨ ਦੀ ਸਪਲਾਈ ਨੂੰ ਵਾਕਿਆ ਬਰੇਕ ਲੱਗ ਗਈ ਹੈ ਲੋਕ ਅਜਿਹੀਆਂ ਖਬਰਾਂ ਸੁਣਨ ਲਈ ਉਤਾਵਲੇ ਨੇ ਕਿ ਸਰਕਾਰ ਦਾਅਵਾ ਕਰੇ ਕਿ ਵਾਕਈ ਨਸ਼ੇ ਦੇ ਸਪਲਾਈ ਲਾਈਨ ਬਰੇਕ ਹੋ ਗਈ ਹੈ ਇਸ ਦੀ ਹੁਣ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਦੀ ਜਦੋ ਤੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਲੋਕਾਂ ਨੇ ਕਾਫੀ ਸਲਾਇਆ ਵੀ ਹੈ ਲੋਕ ਹੁਣ ਉਮੀਦ ਕਰ ਰਹੇ ਆ ਕਿ ਇਸ ਨਸ਼ੇ ਨੂੰ ਠੱਲ ਪੈਣੀ ਚਾਹੀਦੀ ਹੈ ਆਓ ਦੇਖਦੇ ਹਾਂ ਕਦੋਂ ਠਲ ਪੈਣ ਵਰਗੀਆਂ ਖਬਰਾਂ ਸਾਡੇ ਤੱਕ ਪਹੁੰਚਦੀਆਂ ਹਨ ਅਸੀਂ ਅੱਗੇ ਆਪਣੇ ਸਰੋਤਿਆਂ ਨੂੰ ਇਹ ਖਬਰ ਜਰੂਰ ਸੁਣਾਵਾਂਗੇ।
ਕੀ ਨੂਰਮਿਹਲ ਦੇ ਲੋਕਾਂ ਦੀ ਲੋੜ ਬਣੀ ਸਕੂਲ ਨੂੰ ਲੈ ਕੇ?
ਨੂਰਮਿਹਲ ਦੇ ਸਕੂਲ ਨੂੰ ਲੈ ਕੇ ਇੱਕ ਵਾਰ ਫੇਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਕੋਦਰ ਵਿਖੇ ਆਪਣੀ ਪ੍ਰੈੱਸ ਕਾਨਫੰਰਸ ਦੇ ਵਿੱਚ ਇਹ ਮੁੱਦਾ ਚੁੱਕਿਆ ਉਹ ਸਿਖਿਆ ਕਰਾਂਤੀ ਬਾਰੇ ਬੋਲ ਰਹੇ ਸੀ ਨੂੰ ਲੈ ਕੇ ਨੂਰਮਹਿਲ ਸਕੂਲ ਦਾ ਜਿਕਰ ਕੀਤਾ। ਕਿ ਹੁਣ ਤੱਕ ਸਰਕਾਰ ਨੂੰ ਇਹ ਸਕੂਲ ਬਣਾਉਣਾ ਚਾਹੀਦਾ ਸੀ ਪਰ ਸਰਕਾਰ ਨਹੀਂ ਬਣਾ ਰਹੀ। ਹੁਣ ਜੇ ਇਹ ਜ਼ਿਕਰ ਕਰ ਲਿਆ ਜਾਵੇ ਕਿ 2012 ਤੋਂ ਲੈ ਕੇ 20 22 ਤੱਕ ਇਸ ਹਲਕੇ ਦੀ ਜਿੰਮੇਵਾਰੀ ਰਹੀ ਹੈ ਗੁਰਪ੍ਰਤਾਪ ਬਡਾਲਾ ਕੋਲ ਉਹਨਾਂ ਨੇ ਵੀ ਇਹ ਸਕੂਲ ਨੂੰ ਬਣਾਉਣ ਲਈ ਕਿੰਨਾ ਕੁ ਉਦਮ ਉਪਰਾਲਾ ਕੀਤਾ ਆਓ ਇਸ ਤੇ ਗੱਲ ਕਰ ਲੈਦੇ ਆ 2006 ਦੇ ਵਿੱਚ ਜਦੋਂ ਦੋ ਸਕੂਲਾਂ ਤੋਂ ਇੱਕ ਸਕੂਲ ਬਣਾ ਦਿੱਤਾ ਗਿਆ ਜਦੋਂ ਇੱਥੋਂ ਦੀ ਇਤਿਹਾਸਿਕ ਸਰਾਂ ਦੇ ਵਿੱਚੋਂ ਮੁੰਡਿਆਂ ਵਾਲੇ ਸਕੂਲ ਨੂੰ ਖਤਮ ਕਰਕੇ ਕੁੜੀਆਂ ਵਾਲੇ ਸਕੂਲ ਦੇ ਵਿੱਚ ਦੋਵੇਂ ਸਕੂਲ ਮਰਜ ਕਰ ਦਿੱਤੇ ਗਏ ਉਸ ਤੋਂ ਬਾਅਦ ਲਗਾਤਾਰ 10 ਸਾਲ ਸਰਕਾਰ ਰਹੀ ਅਕਾਲੀ ਦਲ ਦੀ ਇਹ ਸਰਕਾਰ ਨੇ ਕਦੇ ਲੋੜ ਨਹੀਂ ਸਮਝੀ ਕਿ ਦੋ ਤੋਂ ਇੱਕ ਸਕੂਲ ਵਿੱਚ ਮਰਜ ਕੀਤੇ ਬੱਚਿਆਂ ਨੂੰ ਦੂਸਰੇ ਸਕੂਲ ਦੀ ਲੋੜ ਹੈ ਜਾਂ ਨਹੀਂ ਇਹ ਜਰੂਰ ਹੈ ਕਿ ਹਲਕਾ ਨਕੋਦਰ ਤੋਂ ਉਸ ਵੇਲੇ ਅਜ ਜੋ ਬੀਜੇਪੀ ਦੇ ਆਗੂ ਮਨੂੰ ਭਟਿਆਰਾ ਨੇ ਇਸ ਸਬੰਧ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਇੱਕ ਪਟੀਸ਼ਨ ਪਾਈ ਜਿਸ ਨੂੰ ਲੈ ਕੇ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਉਸ ਪਟੀਸ਼ਨ ਦੇ ਜਵਾਬ ਵਿੱਚ ਮੰਨਿਆ ਸੀ ਕਿ ਨੂਰਮਹਿਲ ਦੇ ਸਕੂਲ ਨੂੰ ਬਣਾਉਣ ਲਈ ਮੰਨਿਆ ਸੀ ਉਸ ਜਿੰਮੇਵਾਰੀ ਤਹਿਤ ਤਤਕਾਲੀ ਸਰਕਾਰ ਨੇ ਫੰਡ ਜਾਰੀ ਕੀਤਾ ਉਸ ਫੰਡਿੰਗ ਨੂੰ ਲੈ ਕੇ ਨੂਰਮਹਿਲ ਵਿੱਚ ਸਕੂਲ ਦੀ ਇਮਾਰਤ ਦੀ ਉਸਾਰੀ ਸ਼ੁਰੂ ਹੋਈ ਜਿਸ ਦੇ ਉੱਪਰ ਉਸ ਗ੍ਰਾਂਟ ਚੋਂ ਅੱਧੇ ਪੈਸੇ ਲੱਗੇ ਇਸ ਸਕੂਲ ਨੂੰ ਰੁਕਵਾਉਣ ਲਈ ਕਿਸ ਨੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖੀ ਇਹ ਆਪਣੇ ਆਪ ਵਿੱਚ ਸਵਾਲ ਹੈ, ਇਸ ਸ਼ਹਿਰ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਕਦੀ ਵੀ ਸਮੂਹਕ ਤੌਰ ਤੇ ਸਕੂਲ ਨੂੰ ਬਣਾਉਣ ਦੀ ਮੰਗ ਨਹੀਂ ਕੀਤੀ ਚਾਹੇ ਕਾਂਗਰਸ ਦੀ ਸਰਕਾਰ ਰਹੀ। ਹੁਣ ਵੀ ਤਿੰਨ ਸਾਲ ਦਾ ਸਮਾਂ ਹੋ ਗਿਆ ਭਾਵੇਂ ਹਲਕਾ ਵਿਧਾਇਕ ਵੱਲੋਂ ਜਿਕਰ ਜਰੂਰ ਕੀਤਾ ਜਾਂਦਾ ਹੈ ਕਿ ਅਸੀਂ ਇਹ ਸਕੂਲ ਬਣਾਵਾਂਗੇ। ਪਰ ਸਿਆਸੀ ਲੋਕਾਂ ਦੀ ਹੁਣ ਤੱਕ ਸਿਆਸਤ ਇਹ ਰਹੀ ਹੈ ਕਿ ਅਸੀਂ ਸਕੂਲ ਬਣਾਵਾਂਗੇ। ਸਰਕਾਰ ਤੋਂ ਬਾਹਰ ਬੈਠੇ ਲੀਡਰਾਂ ਦਾ ਕਹਿਣ ਹੁੰਦਾ ਸਕੂਲ ਕਿਉਂ ਨਹੀਂ ਬਣਾਇਆ ਜਾ ਰਿਹਾ 10 ਸਾਲ ਨੁਮਾਇੰਦਗੀ ਕੀਤੀ ਇਸ ਹਲਕੇ ਦੀ ਗੁਰਪ੍ਰਤਾਪ ਬਡਾਲਾ ਨੇ ਦਸਾਂ ਸਾਲਾਂ ਵਿੱਚ ਉਸ ਸਮੇਂ ਵੀ ਸਕੂਲ ਨਹੀ ਬਣਿਆ ਹੁਣ ਵੀ ਨਹੀਂ ਸਕੂਲ ਬਣਿਆ ਕਦੋਂ ਸਕੂਲ ਬਣੂਗਾ ਉਸ ਸਮੇਂ ਦੀ ਉਡੀਕ ਰਹੇਗੀ।ਇਸ ਸਕੂਲ ਨੂੰ ਲੈ ਕੇ ਪੱਤਰਕਾਰ ਇਸ ਸਕੂਲ ਨੂੰ ਬਣਾਉਣ ਨੂੰ ਲੈ ਕੇ ਖਬਰਾਂ ਲਾਉਂਦੇ ਰਹਿੰਦੇ ਨੇ ਇਹਨਾਂ ਖਬਰਾਂ ਨੂੰ ਹੁਣ ਤੱਕ ਕਿੰਨਾ ਕੁ ਬੂਰ ਪਿਆ ਇਹ ਸਭ ਦੇ ਸਾਹਮਣੇ ਹੈ। ਭਾਂਵੇ ਕਿ ਪੱਤਰਕਾਰ ਬਾਲ ਕ੍ਰਿਸ਼ਨ ਬਾਲੀ ਦਾ ਧਰਨਾ ਵੀ ਕੋਈ ਰੰਗ ਨਹੀ ਲਿਆ ਸਕਿਆ। ਜਦੋ ਤੱਕ ਸਮੂਹਿਕ ਤੌਰ ਨੂਰਮਹਿਲ ਦੇ ਲੋਕ ਸਕੂਲ ਬਣਾਉਣ ਲਈ ਇਕੱਠੇ ਨਹੀ ਹੁੰਦੇ ਇਹ ਸਕੂਲ ਨਹੀ ਬਣੇਗਾ ਜਾਣੀਕੇ ਕਿਹਾ ਜਾ ਸਕਦਾ ਹੈ ਕਿ ਨੂਰਮਿਹਲ ਦੇ ਲੋਕਾਂ ਦੀ ਅਜੇ ਲੋੜ ਹੀ ਨਹੀ ਬਣੀ ਇਸ ਸਕੂਲ ਨੂੰ ਬਣਾਉਣ ਬਾਰੇ । ਦੋਸਤੋ ਇਹ ਪ੍ਰੋਗਰਾਮ ਕਿਵੇ ਲਗਾ ਸਾਡੇ ਕੁਮੈਂਟ ਬਾਕਸ ਤੁਸੀ ਆਪਣੇ ਵਿਚਾਰ ਜਰੂਰ ਦਿਓ।
