ਸੰਗਰੂਰ ਦੇ ਇਕ ਮੰਦਰ ‘ਚ ਗੰਜੇਪਣ ਦੇ ਇਲਾਜ਼ ਦਾ ਕੈਂਪ ਲੱਗਣ ਦਾ ਐਲਾਨ ਹੋਇਆ। ਬੱਸ ਫਿਰ ਕੀ ਸੀ ਇਲਾਕੇ ਦੇ ਗੰਜੇ ਤੇ ਅੱਧ-ਗੰਜੇ ਲੋਕ ਉਥੇ ਹੁੰਮ-ਹੁੰਮਾ ਕੇ ਐਂ ਜਾ ਪਹੁੰਚੇ ਜਿਵੇਂ ਜਗਰਾਵਾਂ ਦੀ ਰੌਸ਼ਨੀ ਲੱਗੀ ਹੋਵੇ। ਅਗਲਿਆ ਨੇ ਪਤਾ ਨਹੀਂ ਕਿਹੋ ਜਿਹਾ ਤੇਲ ਮਲਿਆ ਤੇ ਕਿਹਾ ਕਿ ਜਾ ਕੇ ਘਰ ਸਿਰ ਧੋ ਲਵੋ। ਜਿਵੇਂ ਲੋਕਾਂ ਸਿਰ ਧੋਤੇ ਉਨ੍ਹਾਂ ਦੀਆਂ ਤਾਂ ਅੱਖਾਂ ‘ਚ ਸੋਜ, ਲਾਲੀ ਤੇ ਪਤਾ ਨਹੀਂ ਕੀ-ਕੀ ਹੋ ਗਿਆ। ਸੰਗਰੂਰ ਹਸਪਤਾਲ ‘ਚ ਤਾਂ ਇਹੋ ਜਿਹੇ ਮਰੀਜ਼ਾਂ ਦਾ ਮੇਲਾ ਲੱਗ ਗਿਆ। ਹੁਣ ਡਾਕਟਰ ਕਹਿ ਰਹੇ ਆ ਕਿ ਵਾਲ ਤਾਂ ਪਤਾ ਨਹੀਂ ਤੁਹਾਡੇ ‘ਅੱਛੇ ਦਿਨਾਂ’ ਵਾਂਗ ਆਉਣਗੇ ਜਾ ਨਹੀਂ ਪਰ ਤੁਸੀਂ ਅੱਖਾਂ ਆਲੇ ਡਾਕਟਰ ਕੋਲ ਜ਼ਰੂਰ ਆਉਣਾ ਹੈ ਜੀ!

