ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਅੰਦੋਲਨ ਦਾ ਅਸਰ ਹੈ-  ਜਰਨੈਲ ਫਿਲੌਰ।
ਲੋਕ ਮਸਲਿਆਂ ਤੇ ਜਲਦ ਹੋਵੇਗਾ ਅਗਲੇ ਐਕਸ਼ਨ ਦਾ ਐਲਾਨ- ਐਡਵੋਕੇਟ ਸੰਜੀਵ ਭੌਰਾ
ਫਿਲੌਰ, 10 ਮਾਰਚ 2025 – ਤਹਿਸੀਲ ਕੰਪਲੈਕਸ ਫਿਲੌਰ ਤੇ ਸਬ ਤਹਿਸੀਲ ਕੇਂਦਰਾਂ ਤੇ ਲੋਕਾਂ ਦੀਆਂ ਰਜਿਸਟਰੀਆਂ ਬਿਨ੍ਹਾਂ ਕੋਈ ਰਿਸ਼ਵਤ ਤੋਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਈ ਵੀ ਅਫ਼ਸਰ ਹੁਣ ਪੈਸੇ ਦੀ ਮੰਗ ਕਾਰਨ ਕੰਮ ਲੇਟ ਨਹੀਂ ਕਰਦਾ ਅਤੇ ਨਾ ਹੀ ਅਰਜ਼ੀ ਨਵੀਸ ਕੋਈ ਵਾਧੂ ਚਾਰਜ ਲੈਂਦੇ ਹਨ, ਕਾਫੀ ਹੱਦ ਤੱਕ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਮੌਕੇ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਆਗੂ ਜਰਨੈਲ ਫਿਲੌਰ ਨੇ ਕਿਹਾ ਕਿ ਫਿਲੌਰ ਵਿੱਚ ਤਹਿਸੀਲ ਕੰਪਲੈਕਸ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਲੜੀ ਗਈ ਜਨਤਕ ਲੜਾਈ ਦਾ ਹੀ ਅਸਰ ਹੈ ਜਿਸ ਕਾਰਨ ਜਿੱਥੇ ਤਹਿਸੀਲ ਫਿਲੌਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਓਥੇ ਇਹ ਲੜਾਈ ਦਾ ਅਸਰ ਸਾਰੇ ਪੰਜਾਬ ਵਿੱਚ ਹੋਇਆ ਹੈ ਤੇ ਬਹੁਤੇ ਭਰਿਸ਼ਟ ਅਫ਼ਸਰਾਂ ਦੇ ਥੋਕ ਵਿੱਚ ਤਬਾਦਲੇ ਹੋਏ ਹਨ। ਇਸ ਮੌਕੇ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਆਗੂ ਐਡਵੋਕੇਟ ਸੰਜੀਵ ਭੌਰਾ, ਗੁਰਨਾਮ ਸਿੰਘ ਤੱਗੜ, ਮਾਸਟਰ ਹੰਸ ਰਾਜ ਤੇ ਪਰਸ਼ੋਤਮ ਫਿਲੌਰ ਆਦਿ ਆਗੂਆਂ ਨੇ ਦੱਸਿਆ ਕਿ ਜਲਦ ਹੀ ਲੋਕ ਇਨਸਾਫ਼ ਮੰਚ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਲੋਕ ਮਸਲਿਆਂ ਤੇ ਨਵੇਂ ਅੰਦੋਲਨ ਦਾ ਆਗਾਜ਼ ਕੀਤਾ ਜਾਵੇਗਾ। ਜਥੇਬੰਦੀ ਨੂੰ ਪਿੰਡ ਪਿੰਡ ਤੱਕ ਲੈ ਕੇ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਭਰਿਸ਼ਟਾਚਾਰ ਤੋਂ ਪੀੜ੍ਹਤ ਹੋਵੇ ਤਾਂ ਉਹ ਸਾਡੇ ਮੰਚ ਦੇ ਆਗੂਆਂ ਨੂੰ ਮਿਲ ਕੇ ਸਮੱਸਿਆ ਦੱਸ ਸਕਦਾ ਹੈ। ਇਸ ਮੌਕੇ ਡਾਕਟਰ ਸੰਦੀਪ ਕੁਮਾਰ, ਜਸਵੰਤ ਬੋਧ, ਕੁਲਦੀਪ ਲੰਬੜਦਾਰ, ਰਾਮ ਜੀ ਗੰਨਾ ਪਿੰਡ, ਗਗਨ ਕੁਮਾਰ, ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਹੁਲ ਕੋਰੀ, ਅਮਰਜੀਤ ਗਗਨ, ਦੇਵ ਰਾਜ ਕਲੇਰ, ਲਾਡੀ ਬ੍ਰਹਮਪੁਰੀ, ਲਖਵੀਰ ਪੰਚ, ਅਤੇ ਰਾਜਿੰਦਰ ਕੁਮਾਰ ਰਾਜੂ ਬ੍ਰਹਮਪੁਰੀ ਆਦਿ ਹਾਜ਼ਰ ਸਨ।
                        