ਸਰਕਾਰੀ ਹਾਈ ਸਕੂਲ ਤਲਵਣ ਦੇ ਇੰਚਾਰਜ ਇੰਦਰਜੀਤ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਸਿੱਖਿਆ ਵਿਭਾਗ ਦੁਆਰਾ , ਜਲੰਧਰ ਜ਼ਿਲ੍ਹੇ ਦੇ ਹਾਈ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ, ਸਰਕਾਰੀ ਕੰਨਿਆ ਹਾਈ ਸਕੂਲ ਤਲਵਣ ਨੂੰ ਸੈਸ਼ਨ 2023-2024 ਲਈ ਅਕਾਦਮਿਕ ਅਤੇ ਬੁਨਿਆਦੀ ਢਾਂਚੇ ਲਈ BEST SCHOOL AWARD ਲਈ ਚੁਣਿਆ ਗਿਆ ਅਤੇ ਸਕੂਲ ਨੂੰ ਇਨਾਮ ਵਜੋਂ 7,50,000/- ਪ੍ਰਾਪਤ ਹੋਇਆ ਹੈ।
ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਦੇ ਹਾਈ ਸਕੂਲ ਤਲਵਣ ਨੂੰ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਜਲੰਧਰ ‘ਚ ਚੁਣਿਆ ਹੈ। ਪਿੰਡ ਤਲਵਣ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਸਕੂਲ ਦੇ ਮਿਹਨਤੀ ਸਟਾਫ ਦੀ ਅਗਵਾਈ ਕਰ ਰਹੇ ਇੰਚਾਰਜ ਇੰਦਰਜੀਤ ਦੇ ਯਤਨਾ ਨੂੰ ਇਹ ਸਿਹਰਾ ਜਾਂਦਾ ਹੈ।
