Breaking
Thu. Feb 26th, 2026

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 12 ਨੂੰ ਪਿੰਡ ਮਾਲੜੀ ‘ਚ ਪੁੱਜ ਰਹੇ


ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ 12 ਮਾਰਚ ਦਿਨ ਬੁੱਧਵਾਰ ਦੁਪਹਿਰ 12 ਵਜੇ, ਇਤਿਹਾਸਿਕ ਅਸਥਾਨ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਸ਼ੋ ਪ੍ਰਾਪਤ ਧਰਤੀ ਗੁਰਦੁਆਰਾ ਬਾਬਾ ਮੱਲ ਜੀ ਪਿੰਡ ਮਾਲੜੀ, ਹਲਕਾ ਨਕੋਦਰ ਵਿਖੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨ ਕਰਨ ਪਹੁੰਚ ਰਹੇ ਹਨ।

ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਸਮੂਹ ਅਹੁਦੇਦਾਰ ਸਾਹਿਬਾਨਾਂ, ਵਰਕਰ ਸਾਹਿਬਾਨਾਂ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਪਣੇ ਨਾਲ ਸੰਗਤਾਂ ਨੂੰ ਉੱਥੇ ਜਰੂਰ ਲੈ ਕੇ ਆਓ ਤਾਂ ਜੋ ਆਪਾਂ ਮੁੱਖ ਤੌਰ ਤੇ ਜਥੇਦਾਰ ਸਾਹਿਬ ਜੀ ਦੇ ਵਿਚਾਰ ਸੁਣ ਸਕੀਏ।.

Related Post

Leave a Reply

Your email address will not be published. Required fields are marked *