ਅੱਜ ਨਕੋਦਰ ਨਗਰ ਕੌਂਸਲ ਦਫ਼ਤਰ ‘ਚ ਐਸਐਸ ਪੀ ਗੁਰਮੀਤ ਸਿੰਘ ਵੱਲੋਂ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ “ਆਪ” ਦੇ ਹਲਕਾ ਨਕੋਦਰ ਦੇ ਸਾਰੇ ਅਹੁਦੇਦਾਰ ਤੇ ਵਰਕਰਾਂ ਦੀ ਇਕ ਮੀਟਿੰਗ ਲਈ ਗਈ ਜਿਸ ਵਿਚ ਐਸਪੀਡੀ ਜੱਗਰੂਪ ਕੌਰ ਬਾਠ, ਡੀਐਸਪੀ ਸੁਖਪਾਲ ਸਿੰਘ ਐਸਡੀਐਮ ਲਾਲ ਵਿਸ਼ਵਾਸ਼ ਬੈਂਸ, ਈਓ ਰਣਦੀਪ ਸਿੰਘ, ਐਸ ਐਚ ਓ ਸ਼ਾਮਲ ਹੋਏ। ਇਸ ਮੀਟਿੰਗ ਦੇ ਵਿੱਚ ਜਿਲਾ ਦਿਹਾਤੀ ਪ੍ਰਧਾਨ ਸਟੀਫਨ ਕਲੇਰ, ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ, ਅਤੇ ਨੈਨ ਛਾਬੜਾ ਸੈਕਟਰੀ ਜ਼ਿਲ੍ਹਾ ਦਿਹਾਤੀ , ਦਰਸ਼ਨ ਟਾਹਲੀ ਸਟੇਟ ਸੈਕਟਰੀ, ਅਸ਼ਵਨੀ ਕੋਹਲੀ ਸਟੇਟ ਸੈਕਟਰੀ ਸ਼ਾਂਤੀ ਸਰੂਪ ਸਟੇਟ ਸੈਕਟਰੀ, ਅਤੇ ਲਖਬੀਰ ਕੌਰ ਸੰਘੇੜਾ ਸਟੇਟ ਸੈਕਟਰੀ, ਗੁਰਮੀਤ ਕੌਰ ਚੇਅਰਮੈਨ ਬਿਲਗਾ, ਕਰਨੈਲ ਰਾਮ ਬਾਲੂ ਚੇਅਰਮੈਨ ਨਕੋਦਰ ਵੀ ਹਾਜ਼ਰ ਸਨ। ਐਸਐਸਪੀ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਤੇ ਗੈਂਗਸਟਰਾਂ ਖਿਲ਼ਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸ ਮੁਹਿੰਮ ਦੇ ਵਿੱਚ ਅਹੁਦੇਦਾਰਾਂ ਨੂੰ ਅਤੇ ਤੇ ਵਰਕਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ।

ਇਸ ਮੌਕੇ ਤੇ ਇਹ ਜਾਣਕਾਰੀ ਇੰਦਰਜੀਤ ਕੌਰ ਮਾਨ ਨੇ ਪ੍ਰੈੱਸ ਨੂੰ ਦਿੰਦੇ ਹੋਏ ਦੱਸਿਆ ਕਿ ਇਸ ਮੀਟਿੰਗ ਦਾ ਕਾਰਨ ਐਸਐਸਪੀ ਜਲੰਧਰ ਨੂੰ ਸਾਰੇ ਵਰਕਰਾਂ ਤੇ ਸਾਡੇ ਵਲੰਟੀਅਰਜ਼, ਬਲਾਕ ਪ੍ਰਧਾਨ, ਸਟੇਟ ਅਹੁਦੇਦਾਰਾਂ ਇਥੇ ਵਰਕਰਾਂ ਨੂੰ ਅਫਸਰਾਂ ਨਾਲ ਰੂਬਰੂ ਕਰਾਉਣਾ ਸੀ ਤਾਂ ਕਿ ਉਹਨਾਂ ਦੇ ਜਨਤਾ ਦੇ ਕੰਮ ਕਰਵਾ ਸਕੀਏ ਤਾਂ ਕਿ ਨੀਚੇ ਵਲੰਟੀਅਰ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਵਲੰਟੀਅਰ ਨੂੰ ਤਕੜੇ ਕਰਨ ਵੱਲ ਇੱਕ ਸਟੈਪ ਹੈ ਅੱਜ ਇਥੇ ਇਕੱਠੇ ਹੋਏ ਸੀ ਕਿ ਅਸੀਂ ਅਸੀਂ ਨਸ਼ੇ ਦੇ ਵਿਰੁੱਧ ਯੁੱਧ ਵਿੱਚ ਕੀ ਭਾਗੀਦਾਰੀ ਕਰ ਸਕਦੇ ਆ ਔਰ ਕਿੰਨੀ ਭਾਗੀਦਾਰੀ ਸਾਡੀ ਲੋੜੀਂਦੀ ਹੈ ਇਹਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਹੋਈ ਆ ਕਿ ਸਾਰੇ ਵਲੰਟੀਅਰ ਤਕੜੇ ਹੋ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਉਣਗੇ।
