ਅੱਜ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਵਪਾਰੀਆਂ ਲਈ ਵੰਨ ਟਾਈਮ ਸੈਟਲਮੈਂਟ ਯੋਜਨਾ ਇੱਕ ਬਹੁਤ ਹੀ ਵਧੀਆ ਯੋਜਨਾ ਹੈ ਇਸ ਯੋਜਨਾ ਨਾਲ ਆਮ ਵਪਾਰੀਆਂ ਨੂੰ ਵਪਾਰ ਵਿੱਚ ਲਾਭ ਮਿਲੇਗਾ ਇਹ ਮਸਲਾ ਪਿਛਲੇ 40 ਸਾਲਾਂ ਤੋਂ ਲੱਟਕਦਾ ਆ ਰਿਹਾ ਸੀ। ਇਸ ਨਾਲ ਸੂਬੇ ਦੇ 1145 ਵਪਾਰੀਆਂ ਨੂੰ ਲਾਭ ਹੋਵੇਗਾ। ਕਿਉਂਕਿ ਉਦਯੋਗਪਤੀ 8% ਸਧਾਰਨ ਵਿਆਜ ਦੇ ਨਾਲ ਭੁਗਤਾਨ ਕਰ ਸਕਣਗੇ ਅਤੇ 100% ਜੁਰਮਾਨੇ ਤੋਂ ਛੂਟ ਮਿਲੇਗੀ ਇਸ ਤੋਂ ਇਲਾਵਾ ਬਕਾਏ ਦਾ ਭੁਗਤਾਨ ਕਰਕੇ ਪਲਾਂਟ ਦੀ ਰੱਦ ਹੋਈਆਂ ਅਲਾਟ ਮਿੰਟਾਂ ਨੂੰ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪੀ ਐਸ ਆਈ ਈ ਸੀ ਬਣਾਏ ਉਦਯੋਗਿਕ ਫੋਕਲ ਪੁਆਇੰਟਾ ਚ ਉਦਯੋਗੀ ਪਲਾਂਟ, ਸ਼ੈਡ ਅਤੇ ਰਹਾਇਸ਼ੀ ਪਲਾਂਟ ਆਉਣਗੇ ਇਸ ਯੋਜਨਾ ਦੇ ਅਧੀਨ ਵਪਾਰੀਆਂ ਨੂੰ ਵਿੱਤੀ ਬੋਝ ਅਤੇ ਕਾਨੂੰਨ ਪੇਚੀਦਗੀ ਤੋਂ ਮੁਕਤ ਕਰੇਗੀ ਇਸ ਯੋਜਨਾ ਰਾਹੀਂ ਇਕੱਠਾ ਕੀਤਾ ਗਿਆ ਮਾਲੀਆ ਪੰਜਾਬ ਦੇ ਉਦਯੋਗਿਕ ਢਾਂਚੇ ਦੀ ਬਿਹਤਰੀ ਲਈ ਵਰਤਿਆ ਜਾਵੇਗਾ ਵਪਾਰੀਆਂ ਦੀ ਮਦਦ ਲਈ ਵਰਚੁਅਲ ਹੈਲਪ ਡੈਸਕ ਬਣਾਈ ਜਾਵੇਗੀ ਇਸ ਦਾ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਲਾਭ ਹੋਵੇਗਾ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਪਾਰੀਆਂ ਲਈ ਬਹੁਤ ਫਿਕਰਮੰਦ ਹੈ ਅਤੇ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਚਾਹੁੰਦੀ ਹੈ।
