ਨਕੋਦਰ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਸ਼੍ਰੀ ਕਰਨੈਲ ਰਾਮ ਬਾਲੂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਿਹਨਾਂ ਵਿੱਚ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸ. ਟੀ ਵਿੰਗ, ਜਸਵੀਰ ਸਿੰਘ ਜਲਾਲਪੁਰੀ ਪੰਜਾਬ ਵਾਈਸ ਪ੍ਰਧਾਨ ਐਸ ਸੀ, ਐਸ.ਟੀ ਵਿੰਗ, ਜਸਵੀਰ ਸਿੰਘ ਸ਼ੰਕਰ ਮੈਂਬਰ ਲੇਬਰ ਵੈਲਫੇਅਰ ਬੋਰਡ, ਲਖਵੀਰ ਕੋਟ ਸੰਘੇੜਾ ਸਟੇਟ ਸੈਕਟਰੀ ਮਹਿਲਾ ਵਿੰਗ, ਸ੍ਰੀ ਸੁਖਵਿੰਦਰ ਗਡਵਾਲ “ਆਪ” ਆਗੂ ਵੱਲੋ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ ਜ਼ਿਕਰ ਯੋਗ ਹੈ ਕੀ ਸ਼੍ਰੀ ਕਰਨੈਲ ਰਾਮ ਬਾਲੂ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪਾਰਟੀ ਹਾਈ ਕਮਾਂਡ ਵੱਲੋ ਉਹਨਾਂ ਦੀ ਪਾਰਟੀ ਪ੍ਰਤੀ ਅਣਥੱਕ ਮਿਹਨਤ ਨੂੰ ਦੇਖਦੇ ਹੋਏ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਤੇ ਸਾਰੀ ਹੀ ਸੀਨੀਅਰ ਲੀਡਰਸ਼ਿਪ ਨੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿਹਨਾਂ ਨੇ ਇੱਕ ਗਰਾਉਂਡ ਲੈਵਲ ਤੋਂ ਉੱਠੇ ਇੱਕ ਪੁਰਾਣੇ ਵਲੰਟੀਅਰ ਨੂੰ ਮਾਨ ਸਨਮਾਨ ਦਿੱਤਾ ਗਿਆ ਹੈ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮਾਨਯੋਗ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਕਰਨੈਲ ਰਾਮ ਬਾਲੂ ਨੇ ਆਏ ਹੋਏ “ਆਪ” ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਪਾਰਟੀ ਹਾਈ ਕਮਾਂਡ ਨੇ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਉਸਦਾ ਪੂਰਾ ਮਾਨ ਸਨਮਾਨ ਕਰਾਂਗਾ ਅਤੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਇਸ ਜਿੰਮੇਵਾਰੀ ਨੂੰ ਨਿਭਾਵਾਂਗਾ। ਮੰਡੀ ਬੋਰਡ ਵਿੱਚ ਹੋਣ ਵਾਲੇ ਕੰਮਾਂ ਨੂੰ ਪਹਿਲ ਦੇ ਤੌਰ ਤੇ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਦਾ ਅਤੇ ਨੈਸ਼ਨਲ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਵੇਦ ਪ੍ਰਕਾਸ਼ ਸਿੱਧਮ, ਸਤਨਾਮ ਸਿੰਘ ਢੇਰੀਆਂ ਅਸ਼ੋਕ ਚਾਨਣੀਆਂ, ਹੈਪੀ ਸੀਓਵਾਲ, ਇੰਦਰਜੀਤ ਲੱਕੀ, ਚੰਦਰ ਭੂਸ਼ਣ ਤਿਵਾਰੀ, ਕਰਮਜੀਤ ਸਿੰਘ, ਹਰਮੇਸ਼ ਲਾਲ ਤੇ ਦੇਸਰਾਜ ਜਸਵੀਰ ਸਿੰਘ ਸਾਬਕਾ ਸਰਪੰਚ ਢੇਰੀਆਂ, ਪਰਮਜੀਤ ਸਿੰਘ ਪੰਚ, ਬਲਵੀਰ ਸਿੰਘ ਮੰਗਲ ਸਿੰਘ ਲਿੱਤਰਾ ਆਦਿ ਹਾਜ਼ਰ ਸਨ।
 
                        