Breaking
Fri. Oct 31st, 2025

ਜਿਲਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਨੂੰ ਲੈ ਕੇ “ਆਪ” ਦੀ ਹਲਕਾ ਨਕੋਦਰ ‘ਚ ਮੀਟਿੰਗ

ਆਮ ਆਦਮੀ ਪਾਰਟੀ ਪੰਜਾਬ ਨੇ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਨ ਤੋਂ ਉਪਰੰਤ ਆਪਣੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਵਿਧਾਨ ਸਭਾ ਵਿੱਚ ਆਪਣੇ ਵਲੰਟੀਅਰਾਂ ਨਾਲ ਮੀਟਿੰਗ ਕਰਨ ਅਤੇ ਆਪਣੇ ਹਰ ਵਰਕਰ ਨਾਲ ਰਾਬਤਾ ਕਾਇਮ ਕਰਨ ਜਿਸ ਦੇ ਤਹਿਤ ਅੱਜ ਹਲਕਾ ਨਕੋਦਰ ਵਿੱਚ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ, ਜ਼ਿਲ੍ਹਾ ਪ੍ਰਧਾਨ ਸਟੀਫਨ ਕਲੇਰ ਅਤੇ ਮਨੋਟ੍ਰੀਵਿੰਗ ਦੇ ਪੰਜਾਬ ਪ੍ਰਧਾਨ ਜਾਰਜ ਸੋਨੀ ਜੀ ਦੀ ਅਗਵਾਈ ਵਿੱਚ ਨਕੋਦਰ ਵਿੱਚ ਮੀਟਿੰਗ ਹੋਈ ਜਿਸ ਵਿੱਚ ਹਲਕਾ ਨਕੋਦਰ ਦੇ ਬਲਾਕ ਪ੍ਰਧਾਨਾਂ, ਸਟੇਟ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਵਿੱਚ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸੀ ਐਸਟੀ ਵਿੰਗ, ਸਟੇਟ ਸੈਕਟਰੀ ਦਰਸ਼ਨ ਟਾਹਲੀ, ਸਟੇਟ ਸੈਕਟਰੀ ਅਸ਼ਵਨੀ ਕੋਹਲੀ ਵੀ ਮੌਜੂਦ ਸਨ। ਇਸ ਮੀਟਿੰਗ ਦਾ ਮਕਸਦ ਆਉਣ ਵਾਲੀਆਂ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਰਟੀ ਦੀ ਰੀੜ ਦੀ ਹੱਡੀ ਕਹੇ ਜਾਣ ਵਾਲੇ ਵਲੰਟੀਅਰਾਂ ਨੂੰ ਐਕਟਿਵ ਕਰਨਾ ਹੈ।ਬਲਾਕ ਪ੍ਰਧਾਨਾਂ ਨੂੰ ਇਹ ਕਿਹਾ ਗਿਆ ਹੈ ਕਿ ਹਰ ਪਿੰਡ ਵਿੱਚ ਅਤੇ ਹਰ ਸ਼ਹਿਰ ਵਿੱਚ ਬੂਥ ਲੈਵਲ ਤੇ ਕਮੇਟੀਆਂ ਬਣਾਈਆਂ ਜਾਣ ਪਿਛਲੇ ਤਿੰਨ ਸਾਲਾਂ ‘ਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ ਜਾਂ ਲੋਕਾਂ ਨਾਲ ਜੋ ਵਾਅਦੇ ਪੂਰੇ ਕੀਤੇ ਗਏ ਹਨ। ਪੰਜਾਬ ਸਰਕਾਰ ਦੀਆਂ ਇਹ ਉਪਲਬਧੀਆਂ ਘਰ ਘਰ ਪਹੁੰਚਾਈਆਂ ਜਾਣ ਅਤੇ ਆਮ ਲੋਕਾਂ ਦੇ ਸਰਕਾਰ ਦੁਆਰਾ ਜੋ ਕੰਮ ਹੋਣ ਵਾਲੇ ਹਨ ਉਹਨਾਂ ਕੰਮਾਂ ਨੂੰ ਵਲੰਟੀਅਰ ਆਪ ਲੋਕਾਂ ਨਾਲ ਸਹਾਈ ਹੋ ਕੇ ਲੋਕਾਂ ਦੇ ਕੰਮ ਕਰਵਾਉਣ ਇਸ ਨਾਲ ਆਮ ਆਦਮੀ ਪਾਰਟੀ ਦੀ ਛਵੀ ਵਿੱਚ ਹੋਰ ਸੁਧਾਰ ਹੋਵੇਗਾ ਇਸ ਮੌਕੇ ਤੇ ਬਲਾਕ ਪ੍ਰਧਾਨਾਂ ਵਿਚ ਜਸਵੀਰ ਸਿੰਘ ਧੰਜਲ, ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ, ਬਲਦੇਵ ਸਹੋਤਾ, ਲਖਵੀਰ ਸਿੰਘ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਜਸਵੀਰ ਸਿੰਘ ਸੰਗੋਵਾਲ, ਹਰਿੰਦਰ ਵਧਣ (ਹਣੀ) ਕੁਲਦੀਪ ਸਿੰਘ ਕਾਂਗਨਾ, ਬੂਟਾ ਸਿੰਘ, ਸਰਬਜੀਤ ਗੋਰਸੀਆਂ, ਜਥੇਦਾਰ ਗੱਲਵੰਤ ਸਿੰਘ ਉੱਪਲ ਜਗੀਰ, ਭੁਪਿੰਦਰ ਬਿਲਗਾ ਮੰਗਜੀਤ ਸਿੰਘ ਚੱਕ ਵੈਂਡਲ, ਦਲਵੀਰ ਸਿੰਘ ਚੱਕ ਕਲਾਂ, ਆਤਮਾ ਸਿੰਘ ਸ੍ਰੀ ਸੋਹਨ ਲਾਲ, ਜੋਗਾ ਸਿੰਘ ਸਰਪੰਚ ਸਿਆਣੀਵਾਲ ਆਦਿ ਹਾਜ਼ਰ ਸਨ।

Related Post

Leave a Reply

Your email address will not be published. Required fields are marked *