Breaking
Thu. Oct 30th, 2025

ਧਾਮੀ ਨੈਤਿਕ ਆਧਾਰ ਤੇ ਆਪਣਾ ਅਸਤੀਫਾ ਵਾਪਸ ਲੈਣ-ਜਥੇਦਾਰ ਰਘਬੀਰ ਸਿੰਘ

ਅੰਮ੍ਰਿਤਸਰ 22 ਫਰਵਰੀ 2025- ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐਡਵੋਕੇਟ ਧਾਮੀ ਨੂੰ ਨੈਤਿਕ ਆਧਾਰ ਤੇ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸਵਾਲ ਪੁੱਛੇ ਜਾਣ ਤੇ ਜਥੇਦਾਰ ਨੇ ਆਪਣੇ ਅਸਤੀਫੇ ਦੀਆਂ ਅੱਟਕਲਾਂ ਤੋਂ ਇਨਕਾਰ ਨਹੀਂ ਕੀਤਾ ਤੇ ਕਿਹਾ ਕਿ ਜੋ ਵੀ ਵਾਹਿਗੁਰੂ ਜੀ ਨੂੰ ਮਨਜ਼ੂਰ ਹੋਵੇਗਾ ਉਹ ਹੋਵੇਗਾ ਇਸ ਸਮੇਂ ਦੌਰਾਨ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸ਼ਕਤੀਆਂ ਤੇ ਵੀ ਸਵਾਲ ਖੜ੍ਹੇ ਕੀਤੇ ਹਨ ਜਥੇਦਾਰ ਨੇ ਕਿਹਾ ਕਿ ਪਹਿਲਾਂ ਮੈਂ ਸੋਚਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਾਰੇ ਵਿਸ਼ਵ ਵਿੱਚ ਲਾਗੂ ਹੁੰਦਾ ਹੈ ਕੱਲ੍ਹ ਮੈਨੂੰ ਪਤਾ ਲੱਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰਫ ਅਕਾਲ ਤਖਤ ਸਾਹਿਬ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਹੈ ਉਹਨਾਂ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪਾਈ ਪੋਸਟ ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਹੁਦਾ ਛੋਟਾ ਹੋਵੇ ਜਾਂ ਵੱਡਾ ਸਭ ਦਾ ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਇੱਕ ਚੁਣੀ ਹੋਈ ਸੰਸਥਾ ਹੈ। ਹਰ ਕਿਸੇ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ। ਸ਼੍ਰੋਮਣੀ ਕਮੇਟੀ ਨੇ ਪ੍ਰੈੱਸ ਕਾਨਫਰੰਸ ਵਿੱਚ ਇਹ ਵੀ ਕਿਹਾ ਕਿ ਇਹ ਪੋਸਟ ਨਹੀਂ ਲਗਾਈ ਜਾਣੀ ਚਾਹੀਦੀ ਸੀ। ਪਰ, ਪਿਛਲੇ ਕੁਝ ਦਿਨਾਂ ਵਿੱਚ ਮੈਂ ਜੋ ਵੀ ਮਹਿਸੂਸ ਕੀਤਾ ਮੈਂ ਇਸ ਨੂੰ ਆਪਣੀ ਪੋਸਟ ਵਿੱਚ ਪ੍ਰਗਟ ਕੀਤਾ ਮੈਂ ਇਸ ਨੂੰ ਆਪਣੇ ਨਿੱਜੀ ਖਾਤੇ ਤੇ ਪੋਸਟ ਕੀਤਾ ਸੀ ਮੈਂ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਕੁਝ ਨਹੀਂ ਕਿਹਾ।

Related Post

Leave a Reply

Your email address will not be published. Required fields are marked *