ਨਗਰ ਪੰਚਾਇਤ ਚੋਣ ਦੰਗਲ ਬਿਲਗਾ 2024 ਦੀ ਆਓ ਇੱਥੇ ਤੁਹਾਨੂੰ ਹੁਣ ਤੱਕ ਦੀ ਜਿਹੜੀ ਪੁਜੀਸ਼ਨ ਬਣੀ ਹੈ ਕਿ ਇੱਥੇ ਕੁਲ 13 ਵਾਰਡ ਨੇ ਨਗਰ ਪੰਚਾਇਤ ਬਿਲਗਾ ਦੇ 13 ਵਾਰਡਾਂ ਵਿੱਚੋਂ ਦੋ ਵਾਰਡ ਬਿਨਾਂ ਮੁਕਾਬਲੇ ਉਮੀਦਵਾਰ ਜਿੱਤ ਚੁੱਕੇ ਹਨ ਇਥੇ ਚਾਰ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਹੁਣ ਇੱਥੇ ਗੱਲ ਅੱਜ ਕਰਾਂਗੇ ਕਿ 11 ਬਾਰਡਾਂ ਵਿੱਚ ਚੋਣ ਹੋ ਰਹੀ ਹੈ ਇਹਨਾਂ 11 ਵਾਰਡਾਂ ਦੇ ਵਿੱਚ ਸਿੱਧੀ ਟੱਕਰ ਕਿੰਨੇ ਵਾਰਡਾਂ ਵਿੱਚ ਹੋ ਰਹੀ ਹੈ ਤਿਕੋਣੀ ਟੱਕਰ ਕਿਹੜੇ ਕਿਹੜੇ ਵਾਰਡ ਹੋ ਰਹੀ ਹੈ ਤੇ ਬਹੁਕੋਣੀ ਮੁਕਾਬਲਾ ਕਿਹੜੇ ਕਿਹੜੇ ਵਾਰਡ ਵਿਚ ਹੋ ਰਿਹਾ ਆਓ ਇਸ ਤੇ ਗੱਲ ਕਰ ਲੈਦੇ ਆਂ। ਹੁਣ ਗੱਲ ਕੀਤੀ ਜਾਵੇ ਸਿੱਧੀ ਟੱਕਰ ਦੀ ਤਾਂ ਵਾਰਡ ਨੰਬਰ 2 ਵਾਰਡ ਨੰਬਰ 4 ਵਾਰਡ ਨੰਬਰ ਪੰਜ ਵਾਰਡ ਨੰਬਰ ਛੇ ਵਾਰਡ ਨੰਬਰ ਨੌ ਵਾਰਡ ਨੰਬਰ 10 ਵਾਰਡ ਨੰਬਰ 11 ਵਾਰਡ ਨੰਬਰ 12 ਇਹ ਕੁੱਲ ਵਾਰਡ ਹਨ 8 ਤੇ ਸਿੱਧੀ ਟੱਕਰ ਹੈ ਅਤੇ ਇੱਕ 13 ਨੰਬਰ ਵਾਰਡ ਵਿੱਚ ਤਿਕੋਣੀ ਟੱਕਰ ਹੈ ਬਹੁਕੋਣੀ ਟੱਕਰ ਸੱਤ ਅਤੇ ਅੱਠ ਵਾਰਡ ਵਿੱਚ ਹੈ ਭਾਵੇਂ ਕਿ ਇੱਥੇ ਅੱਠ ਨੰਬਰ ਵਾਰਡ ਦੇ ਵਿੱਚ ਸਿੱਧੀ ਟੱਕਰ ਨਰੇਸ਼ ਕੁਮਾਰ ਅਤੇ ਹਰੀ ਉਮ ਵਿਚਕਾਰ ਹੈ। ਅਤੇ ਸੱਤ ਨੰਬਰ ਦੀ ਵੀ ਜੇ ਗੱਲ ਕਰ ਲਈਏ ਤਾਂ ਇੱਥੇ ਆਮ ਆਦਮੀ ਪਾਰਟੀ ਦੀ ਕਿਰਨ ਬਾਲਾ ਅਤੇ ਗਠਜੋੜ ਦੀ ਅਨਿਲ ਬਾਲਾ ਦੋਵੇ ਵੱਡੀਆ ਧਿਰਾਂ ਕਹਿ ਸਕਦੇ ਹਾਂ ਇਹਨਾਂ ਦੇ ਵਿੱਚ ਸਿੱਧੀ ਟੱਕਰ ਕਹਿ ਸਕਦੇ ਆਂ ਬਾਕੀ ਉਮੀਦਵਾਰ ਵੀ ਇੱਥੇ ਆਪਣੀ ਚੋਣ ਲੜ ਰਹੇ ਆ ਤੇ ਹੁਣ ਤੁਹਾਨੂੰ ਇੱਕ ਇੱਕ ਕਰਕੇ ਅਸੀਂ ਦੱਸਣਾ ਚਾਹਾਂਗੇ ਕਿ ਕਿਹੜੇ ਵਾਰਡ ਵਿੱਚ ਕਿਹੜੇ ਉਮੀਦਵਾਰ ਦੀ ਕਿਸ ਦੇ ਨਾਲ ਟੱਕਰ ਹੈ ਉਹ ਵੀ ਆਪਾਂ ਹੁਣ ਗੱਲ ਕਰ ਲੈਦੇ ਹਾਂ।
ਆਓ ਇੱਕ ਨੰਬਰ ਵਾਰਡ ਤੋਂ ਗੱਲ ਸ਼ੁਰੂ ਕਰ ਲੈਦੇ ਆਂ ਵਾਰਡ ਨੰਬਰ ਇੱਕ ਤੋਂ ਆਮ ਆਦਮੀ ਪਾਰਟੀ ਦੀ ਬਲਵੀਰ ਕੌਰ ਬਿਨਾਂ ਮੁਕਾਬਲੇ ਜਿੱਤ ਚੁੱਕੀ ਹੈ ਬਾੜ ਨੰਬਰ ਦੋ ਤੋਂ ਸਿੱਧੀ ਟੱਕਰ ਗੁਰਨਾਮ ਸਿੰਘ ਜੱਖੂ ਅਤੇ ਜਤਿੰਦਰ ਸਿੰਘ ਵਿਚਕਾਰ ਸਿਧਾ ਮੁਕਾਬਲਾ ਹੈ। ਗੁਰਨਾਮ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਜਤਿੰਦਰ ਸਿੰਘ ਗਠਜੋੜ ਦਾ ਉਮੀਦਵਾਰ ਹੈ। ਇੱਥੇ ਸਿੱਧੀ ਟੱਕਰ ਹੈ ਤਿੰਨ ਨੰਬਰ ਵਾਰਡ ਦੇ ਵਿੱਚ ਸ਼ਵੇਤਾ ਰਾਣੀ ਬਿਨਾਂ ਮੁਕਾਬਲੇ ਚੋਣ ਜਿੱਤ ਚੁੱਕੀ ਹੈ। ਵਾਰਡ ਨੰਬਰ 4 ਜਨਰਲ ਪੁਰਸ਼ ਲਈ ਹੈ ਇੱਥੋਂ ਪਰਵਿੰਦਰ ਸਿੰਘ ਸੰਘੇੜਾ ਗਠਜੋੜ ਦੇ ਉਮੀਦਵਾਰ ਹਨ ਜਦੋ ਲਖਬੀਰ ਸਿੰਘ ਆਜ਼ਾਦ ਉਮੀਦਵਾਰ ਨੇ ਲਖਬੀਰ ਸਿੰਘ ਨੂੰ “ਆਪ” ਵਲੋ ਮਦਦ ਕੀਤੀ ਜਾ ਰਹੀ ਹੈ ਨਿਰਵਿਰੋਧੀ ਇਹ ਉਮੀਦਵਾਰ ਹੈ ਪਹਿਲੀ ਵਾਰੀ ਇਲੈਕਸ਼ਨ ਲੜ ਰਿਹਾ ਤੇ ਚਰਚਾ ਚਲਦੀ ਹੈ ਇੱਥੇ ਇਹ ਲਖਬੀਰ ਸਿੰਘ ਪਰਮਿੰਦਰ ਲਈ ਖਤਰਾ ਹੋ ਸਕਦਾ ਹੈ। ਭਾਵੇਂ ਕਿ ਲੋਕਾਂ ਚ ਚਰਚਾ ਕਿ ਇਸ ਵਾਰ ਪਰਵਿੰਦਰ ਸਿੰਘ ਨੂੰ ਲਖਬੀਰ ਸਿੰਘ ਹਰਾ ਵੀ ਸਕਦਾ ਹੈ ਪਰ ਅਸੀਂ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਕਰਦੇ ਕਿਉਂਕਿ ਸੰਘੇੜਾ ਕਾਂਗਰਸ ਦੇ ਮੋਹਰੀ ਆਗੂ ਨੇ ਪਰਮਿੰਦਰ ਸਿੰਘ ਗਠਜੋੜ ਦੇ ਆਗੂ ਨੇ ਚਾਰ ਪਾਰਟੀਆਂ ਇਕੱਠੀਆਂ ਨੇ ਲੋਕਾਂ ਚ ਚਰਚਾ ਹੋ ਸਕਦੀ ਹੈ ਕਿ ਪਰਮਿੰਦਰ ਸਿੰਘ ਇੱਥੋਂ ਲਖਬੀਰ ਸਿੰਘ ਕੋਲੋਂ ਨੁਕਸਾਨ ਸਹਿ ਸਕਦੇ ਆ ਤੇ ਆਓ ਗੱਲ ਕਰ ਲੈਦੇ ਆਂ ਵਾਰਡ ਨੰਬਰ ਪੰਜ ਦੀ ਰਿਜਰਵ ਔਰਤ ਲਈ ਇਹ ਵਾਰਡ ਹੈ ਬਲਜੀਤ ਕੌਰ ਆਮ ਆਦਮੀ ਪਾਰਟੀ ਦੀ ਜਦੋ ਕਿ ਗਠਜੋੜ ਦੀ ਉਮੀਦਵਾਰ ਕੁਲਵਿੰਦਰ ਕੌਰ ਹੈ ਇਹਨਾਂ ਵਿੱਚਕਾਰ ਸਿੱਧੀ ਟੱਕਰ ਹੈ।
ਵਾਰਡ ਨੰਬਰ ਛੇ ਦੀ ਗੱਲ ਕਰੀਏ ਛੇ ਨੰਬਰ ਵਾਰਡ ਪੁਰਸ਼ ਜਨਰਲ ਵਾਰਡ ਹੈ ਤੇ ਇੱਥੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਸੰਦੀਪ ਸਿੰਘ ਸੰਦੀਪ ਸਿੰਘ ਪਿਛਲੇ ਦਿਨੀ ਅਜੇ ਅਕਾਲੀ ਦਲ ਨੂੰ ਛੱਡ ਕੇ ਆਏ ਬੜੇ ਅਗਾਂਹ ਵਧੂ ਨੌਜਵਾਨ ਹੈ ਉਹਨਾਂ ਦਾ ਮੁਕਾਬਲਾ ਗੱਠਜੋੜ ਦੇ ਉਮੀਦਵਾਰ ਦਲਵੀਰ ਸਿੰਘ ਨਾਲ ਹੋ ਰਿਹਾ ਦਲਬੀਰ ਬਸਪਾ ਵਲੋ ਹਨ ਪਿਛਲੀ ਵਾਰ ਵੀ ਇਸੇ ਵਾਰਡ ਤੋਂ ਚੋਣ ਜਿੱਤੇ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਗਠਜੋੜ ਧਿਰ ਦੇ ਵੱਲੋਂ ਉਮੀਦਵਾਰ ਸੀ ਇਸ ਵਾਰ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਉਮੀਦਵਾਰ ਵੀ ਇਥੋਂ ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਹੈ ਦਲਬੀਰ ਦਾ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਬਾਜ਼ਾਰ ਦੇ ਅੰਦਰ ਬਹੁ ਗਿਣਤੀ ਸਰਕਾਰ ਵੋਟ ਲਿਜਾਣ ਦੀ ਸੰਭਾਵਨਾ ਬਣਾਉਦੀ ਨਜ਼ਰ ਆ ਹੈ 21 ਤਰੀਕ ਸ਼ਾਮ ਨੂੰ ਪਤਾ ਲੱਗਣਾ ਤੇ ਇਹ ਛੇ ਨੰਬਰ ਵਾਰਡ ਦੀ ਆਪਾਂ ਗੱਲ ਕੀਤੀ ਹੈ।
ਸੱਤ ਨੰਬਰ ਵਾਰਡ ਦੀ ਗਲ ਕਰੀਏ ਐਸ ਸੀ ਇਸਤਰੀ ਲਈ ਵਾਰਡ ਹੈ ਤੇ ਇੱਥੇ ਕਿਰਨ ਬਾਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਗੱਠਜੋੜ ਦੀ ਅਨਿਲ ਬਾਲਾ ਉਮੀਦਵਾਰ ਹੈ ਭਾਵੇਂ ਇੱਥੇ ਹੋਰ ਵੀ ਉਮੀਦਵਾਰ ਖੜੇ ਨੇ ਪਰ ਮੁੱਖ ਮੁਕਾਬਲਾ ਹੋਣ ਦੀ ਸੰਭਾਵਨਾ ਇਹਨਾਂ ਦੋਨਾਂ ਵਿੱਚ ਹੈ ਕਿਉਂਕਿ ਇੱਕ ਪਾਸੇ ਸਰਕਾਰੀ ਤੌਰ ਤੇ ਦੂਸਰੇ ਪਾਸੇ ਚਾਰ ਪਾਰਟੀਆਂ ਦਾ ਗੱਠਜੋੜ ਸੱਤ ਨੰਬਰ ਵਾਰਡ ਦੀ ਆਪਾਂ ਇਹ ਗੱਲ ਕੀਤੀ ਹੈ । 8 ਨੰਬਰ ਵਾਰਡ ਐਸ ਸੀ ਪੁਰਸ਼ ਲਈ ਹੈ ਇਥੋਂ ਨਰੇਸ਼ ਕੁਮਾਰ ਆਮ ਆਦਮੀ ਪਾਰਟੀ ਲਈ ਅਤੇ ਹਰੀਓਮ ਗਠਜੋੜ ਦਾ ਉਮੀਦਵਾਰ ਹੈ ਭਾਵੇਂ ਇੱਥੇ ਉਮੀਦਵਾਰ ਹੋਰ ਵੀ ਖੜੇ ਹਨ। ਇਹਨਾਂ ਦੋਵਾਂ ਉਮੀਦਵਾਰਾਂ ਵਿੱਚ ਟੱਕਰ ਹੋਣ ਦੀ ਸੰਭਾਵਨਾ ਹੈ ਅਗਰ ਮੱਤਦਾਨ ਕਰਨ ਵਾਲੇ ਲੋਕਾਂ ਦਾ ਵੋਟਰਾਂ ਦਾ ਮਨ ਹੋਰ ਕਿਸੇ ਉਮੀਦਵਾਰ ਤੇ ਆ ਜਾਵੇ ਇਹ ਵੀ ਸੰਭਵ ਹੋ ਸਕਦਾ ਹੈ ਤੇ ਆਓ ਹੁਣ ਗੱਲ ਕਰੀਏ 9 ਨੰਬਰ ਵਾਰਡ ਦੀ ਜਨਰਲ ਇਸਤਰੀ ਲਈ ਵਾਰਡ ਹੈ ਇਹ ਇਥੋਂ ਪੂਜਾ ਪਹਿਲਾਂ ਵੀ ਐਮਸੀ ਰਹੀ ਹੈ ਇਸ ਵਾਰ ਆਮ ਆਦਮੀ ਪਾਰਟੀ ਦੀ ਇਹ ਉਮੀਦਵਾਰ ਹੈ ਅਤੇ ਕੁਲਵੰਤ ਕੌਰ ਗੱਠਜੋੜ ਦੀ ਉਮੀਦਵਾਰ ਨਾਲ ਸਿੱਧੀ ਟੱਕਰ ਹੈ ਆਓ ਹੁਣ 10 ਨੰਬਰ ਵਾਰਡ ਦੀ ਗੱਲ ਕਰ ਲੈਦੇ ਆਂ ਬੀਸੀ ਪੁਰਸ਼ ਲਈ ਇਹ ਵਾਰਡ ਹੈ ਇਥੋਂ ਬਲਵੀਰ ਸਿੰਘ ਆਜ਼ਾਦ ਉਮੀਦਵਾਰ ਖੜਾ ਤੇ ਬਲਵੀਰ ਸਿੰਘ ਦਾ ਮੁਕਾਬਲਾ ਹੈ ਸੰਜੀਵ ਕੁਮਾਰ ਨਾਲ ਸੰਜੀਵ ਕੁਮਾਰ ਗਠਜੋੜ ਦਾ ਉਮੀਦਵਾਰ ਹੈ ਜਦੋਂ ਕਿ ਬਲਵੀਰ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਹੈ ਆਮ ਆਦਮੀ ਪਾਰਟੀ ਬਲਵੀਰ ਸਿੰਘ ਦੀ ਪਿੱਠ ਤੇ ਖੜੀ ਹੈ ਤੇ ਬਲਵੀਰ ਸਿੰਘ ਅਤੇ ਸੰਜੀਵ ਕੁਮਾਰ ਵਿਚਕਾਰ ਸਿੱਧੀ ਟੱਕਰ ਹੈ। ਵਾਰਡ ਨੰਬਰ 11 ਦੀ ਗੱਲ ਕਰ ਲੈਦੇ ਹਾਂ 11 ਨੰਬਰ ਵਾਰਡ ਵਿੱਚ ਵੀ ਸਿੱਧੀ ਟੱਕਰ ਹੈ ਇਹ ਜਨਰਲ ਇਸਤਰੀ ਵਾਰਡ ਹੈ ਇੱਥੇ ਆਮ ਆਦਮੀ ਪਾਰਟੀ ਦੀ ਨਰਿੰਦਰ ਕੌਰ ਦਾ ਮੁਕਾਬਲਾ ਸਰਬਜੀਤ ਕੌਰ ਗਠਜੋੜ ਦੀ ਉਮੀਦਵਾਰ ਨਾਲ ਹੈ ਉਹਦੇ ਨਾਲ ਹੋਣਾ ਤੇ ਦੇਖਾਂਗੇ ਇਥੋਂ ਕੌਣ ਬਾਜ਼ੀ ਮਾਰਦਾ ਹੈ ਤੇ ਆਓ ਗੱਲ ਕਰ ਲੈਦੇ ਆਂ 12 ਨੰਬਰ ਵਾਰਡ ਦੀ 12 ਨੰਬਰ ਵਾਰਡ ਵਿੱਚ ਵੀ ਸਿੱਧੀ ਟੱਕਰ ਹੈ ਐਸ ਸੀ ਪੁਰਸ਼ ਲਈ ਇਹ ਵਾਰਡ ਹੈ ਤੇ ਇਥੋਂ ਆਮ ਆਦਮੀ ਪਾਰਟੀ ਦੇ ਪਰਵਿਦਰ ਸਿੰਘ ਦਾ ਮੁਕਾਬਲਾ ਗੱਠਜੋੜ ਦੇ ਉਮੀਦਵਾਰ ਬਲਰਾਜ ਮੋਹਨ ਨਾਲ ਹੋ ਰਿਹਾ ਤੇ ਹੁਣ ਗੱਲ ਕਰਾਂਗੇ 13 ਨੰਬਰ ਵਾਰਡ ਦੀ 13 ਨੰਬਰ ਵਾਰਡ ਵਿੱਚ ਤਿਕੋਣੀ ਟੱਕਰ ਹੈ ਇਹ ਐਸਸੀ ਪੁਰਸ਼ ਲਈ ਵਾਰਡ ਹੈ ਇਥੋਂ ਵਾਰਡ ਨੰਬਰ 13 ਤੋਂ ਬਲਰਾਜ ਕੌਰ ਆਮ ਆਦਮੀ ਪਾਰਟੀ ਦੀ ਅਤੇ ਊਸ਼ਾ ਰਾਣੀ ਗਠਜੋੜ ਦੇ ਉਮੀਦਵਾਰ ਹੈ ਦੋਵੇਂ ਦੁਰਾਣੀਆਂ ਜਠਾਣੀਆਂ ਨੇ। ਇਥੋਂ ਨਾ ਆਮ ਆਦਮੀ ਪਾਰਟੀ ਨੂੰ ਕੋਈ ਇਥੋਂ ਪੁਰਸ਼ ਉਮੀਦਵਾਰ ਮਿਲਿਆ। ਆਜ਼ਾਦ ਸੁਰਿੰਦਰ ਪਾਲ ਚੋਣ ਲੜ ਰਿਹਾ ਇਸ ਵਾਰਡ ਦੇ ਵਿੱਚ ਲੋਕਾਂ ਨੂੰ ਕਹਿ ਰਿਹਾ ਕਿ ਇਸਤਰੀਆਂ ਦੀ ਬਜਾਏ ਮੈਨੂੰ ਚੋਣ ਜਤਾਉ ਕਿਉਂਕਿ ਪੁਰਸ਼ ਵਾਰਡ ਹੈ। ਹੁਣ ਇਹਨਾਂ ਵਾਰਡਾਂ ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਦੱਸਿਆ ਆ ਕਿ ਅੱਠ ਵਾਰਡ ਹ ਸਿੱਧੀ ਟੱਕਰ ਵਾਲੇ ਸਖਤ ਮੁਕਾਬਲੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਪਾਸੇ ਚਾਰ ਪਾਰਟੀਆਂ ਤੇ ਇੱਕ ਪਾਸੇ ਇੱਕ ਪਾਰਟੀ ਜਿਹਦੇ ਨਾਲ ਸਿਰਫ ਕਮਨਿਊਸਟ ਧਿਰ ਦਾ ਸਮਝੌਤਾ ਉਹ ਵੀ ਪਾਸਲਾ ਗਰੁੱਪ ਨਾਲ ਹੈ। ਸਿੱਧਾ ਕਹਿ ਸਕਦੇ ਹਾ ਜਦੋਂ ਕਿ 13 ਨੰਬਰ ਵਾਰਡ ਵਿੱਚ ਤੁਹਾਨੂੰ ਦੱਸਿਆ ਤਿਕੂਣੀ ਟੱਕਰ ਹੈ ਤੇ ਬਹੁਤ ਕੋਣੀ ਮੁਕਾਬਲੇ ਜਿਹੜੇ ਆ ਸੱਤ ਨੰਬਰ ਅਤੇ ਅੱਠ ਨੰਬਰ ਵਾਰਡ ਵਿੱਚ ਹੋ ਸਕਦੇ ਹੈ ਇਸੇ ਤਰ੍ਹਾਂ ਤੁਹਾਨੂੰ ਅਗਲੇ ਦਿਨਾਂ ਵਿੱਚ ਅਜਿਹੀ ਖਬਰ ਦੇਵਾਂਗੇ ਕਿ ਕਿਹੜੇ ਵਾਰਡਾਂ ਵਿੱਚ ਕਿਹੜੇ ਕਿਹੜੇ ਉਮੀਦਵਾਰ ਅੱਗੇ ਚੱਲ ਰਹੇ ਹਨ ਭਾਂਵੇ ਕਿ 21 ਤਰੀਕ ਨੂੰ ਜਦੋਂ ਚੋਣ ਨਤੀਜੇ ਆਉਣੇ ਆ ਉਦੋਂ ਪਤਾ ਚੱਲਣਾ ਲੋਕਾਂ ਨੇ ਕਿਸ ਨੂੰ ਆਪਣਾ ਜਿਹੜਾ ਐਮਸੀ ਬਣਾਇਆ।
