71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦੇ ਮੌਕੇ ਤੇ ਸਹਿਕਾਰੀ ਖੰਡ ਮਿਲ ਨਕੋਦਰ ਨੇ ਪੂਰੇ ਦੇਸ਼ ਵਿੱਚ ਗੰਨੇ ਦੇ ਨਵੇਂ ਕਿਸਮ ਦੀ ਬੀਜ ਬੀਜਣ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਪੂਰੇ ਦੇਸ਼ ਵਿੱਚ ਬੈਸਟ ਅਵਾਰਡ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਨੇ ਸਹਿਕਾਰੀ ਖੰਡ ਮਿੱਲ ਦੇ ਸਮੂਹ ਸਟਾਫ ਅਤੇ ਹਲਕਾ ਨਕੋਦਰ ਦੇ ਕਿਸਾਨ ਵੀਰਾਂ ਨੂੰ ਵਧਾਈ ਦਿੱਤੀ ਇਹ ਅਵਾਰਡ ਮਾਨਯੋਗ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੁਆਰਾ ਦਿੱਤਾ ਗਿਆ ਇਸ ਮੌਕੇ ਤੇ ਮਾਨਯੋਗ ਹਰਪਾਲ ਸਿੰਘ ਚੀਮਾ ਨੇ ਨਕੋਦਰ ਸਹਿਕਾਰੀ ਖੰਡ ਮਿੱਲ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਪੰਜਾਬ ਅਤੇ ਹਰਿਆਣੇ ਦੀਆਂ ਸਾਰੀਆਂ ਖੰਡਾ ਮਿਲਾਂ ਵਿੱਚੋਂ ਸਭ ਤੋਂ ਵੱਧ ਰਿਕਵਰੀ ਪ੍ਰਾਪਤ ਕਰਕੇ ਇਹ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਦੇ ਯਤਨਾ ਸਦਕੇ ਚੁੱਕੇ ਗਏ ਵਧੀਆ ਕਦਮਾਂ ਦੇ ਨਾਲ ਇਹ ਅਵਾਰਡ ਪ੍ਰਾਪਤ ਹੋਇਆ ਹੈ। ਅਗਰ ਨੀਅਤ ਸਾਫ ਹੋਵੇ ਤਾਂ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਕਈ ਖੰਡ ਮਿੱਲਾਂ ਬੰਦ ਹੋਣ ਦੇ ਕਗਾਰ ਤੇ ਆ ਚੁੱਕੀਆਂ ਸਨ ਤੇ ਕਾਫੀ ਮਿੱਲਾਂ ਨੂੰ ਘਾਟਾ ਹੋਣ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ ਇਸ ਮੌਕੇ ਐਡਵੋਕੇਟ ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੁਗਰਫੈਡ ਪੰਜਾਬ ਨੇ ਕਿਹਾ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਅਤੇ ਹਲਕਾ ਨਕੋਦਰ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਦੀ ਵਧੀਆ ਕਾਰਗੁਜ਼ਾਰੀ ਦੇ ਕਾਰਨ ਉਹੀ ਖੰਡ ਮਿੱਲਾਂ ਨੇ ਅੱਜ ਦੇਸ਼ ਭਰ ਵਿੱਚ ਅਲੱਗ ਅਲੱਗ ਖੇਤਰ ਵਿੱਚ ਚੰਗਾ ਸਥਾਨ ਹਾਸਲ ਕਰ ਰਹੀਆਂ ਹਨ। ਸ਼ੂਗਰ ਫੈਡ ਮਿਲ ਪੰਜਾਬ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਸਾਰੀਆਂ ਹੀ ਖੰਡ ਮਿੱਲਾਂ ਵਧੀਆ ਕਾਰਗੁਜ਼ਾਰੀ ਕਰਕੇ ਚੰਗਾ ਸਥਾਨ ਹਾਸਿਲ ਕਰਨਗੀਆਂ ਇਸ ਮੌਕੇ ਉੱਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਨੇ ਸਹਿਕਾਰੀ ਖੰਡ ਮਿੱਲ ਦੇ ਸਮੂਹ ਸਟਾਫ ਅਤੇ ਕਰਮਚਾਰੀ ਤੇ ਆਪਣੇ ਹਲਕੇ ਦੇ ਸਾਰੇ ਹੀ ਕਿਸਾਨ ਵੀਰਾਂ ਨੂੰ ਤੇ ਆਪਣੇ ਹਲਕੇ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਅੱਗੇ ਵੀ ਮੈਂ ਇਸ ਤਰ੍ਹਾਂ ਦੇ ਗੰਨੇ ਦੀ ਖੇਤੀ ਵਾਸਤੇ ਚੰਗੇ ਕਦਮ ਚੁੱਕਣ ਵਾਸਤੇ ਹਰ ਦਮ ਯਤਨ ਕਰਦੀ ਰਹਾਂਗੀ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 29 ਨਵੰਬਰ ਨੂੰ ਨਕੋਦਰ ਸਹਿਕਾਰੀ ਮਿਲ ਗੰਨਾ ਕਿਸਾਨਾਂ ਦਾ ਗੰਨਾ ਖਰੀਦਣ ਵਾਸਤੇ ਚਾਲੂ ਕਰ ਦਿੱਤੀ ਜਾਵੇਗੀ। ਮੌਕੇ ਸਿਰ ਕਿਸਾਨਾਂ ਦੀ ਗੰਨੇ ਦੀ ਕੀਮਤ ਅਦਾ ਕਰ ਦਿੱਤੀ ਜਾਵੇਗੀ। ਇਸ ਮੌਕੇ ਤੇ ਅਰਵਿੰਦਰ ਪਾਲ ਸਿੰਘ ਕੈਰੋ ਜਨਰਲ ਮੈਨੇਜਰ ਮਰਿੰਡਾ, ਗੁਰਵਿੰਦਰਪਾਲ ਸਿੰਘ ਰਾਜਿੰਦਰ ਪ੍ਰਤਾਪ ਸਿੰਘ ਜਨਰਲ ਮੈਨੇਜਰ ਨਵਾਂ ਸ਼ਹਿਰ ਸਰਬਜੀਤ ਸਿੰਘ ਜਨਰਲ ਮੈਨੇਜਰ ਗੁਰਦਾਸਪੁਰ ਵਿਮਲ ਕੁਮਾਰ ਜਨਰਲ ਮੈਨੇਜਰ ਨਕੋਦਰ ਸੰਜੀਵ ਸੋਨੀ ਸੁਪਰਡੈਂਟ ਸ਼ੂਗਰ ਫੈਡ ਤਜਿੰਦਰ ਪਾਲ ਸਿੰਘ ਭੱਲਾ ਸ਼ੂਗਰ ਫੈਡ ਅਤੇ ਗੌਰਵ ਸ਼ੁਗਰ ਫੈਡ ਆਦਿ ਹਾਜ਼ਰ ਸਨ।
