Breaking
Wed. Oct 29th, 2025

ਰਾਜ ਪੱਧਰੀ ਟੂਰਨਮੈਂਟ ਤਹਿਤ ਵਾਲੀਬਾਲ (ਸਮੈਸ਼ਿੰਗ) ਤੇ ਚੈੱਸ ਮੁਕਾਬਲੇ 15 ਨੂੰ

ਖੇਡਾਂ ਵਤਨ ਪੰਜਾਬ ਦੀਆਂ-3

ਕੈਬਨਿਟ ਮੰਤਰੀ ਮਹਿੰਦਰ ਭਗਤ ਕਰਨਗੇ ਰਾਜ ਪੱਧਰੀ ਮੁਕਾਬਲਿਆਂ ਦਾ ਉਦਘਾਟਨ

ਜਲੰਧਰ, 14 ਨਵੰਬਰ -: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-3 ਦੇ ਰਾਜ ਪੱਧਰੀ ਟੂਰਨਮੈਂਟ ਤਹਿਤ ਵਾਲੀਬਾਲ (ਸਮੈਸ਼ਿੰਗ) ਅਤੇ ਚੈੱਸ ਮੁਕਾਬਲੇ 15 ਨਵੰਬਰ ਨੂੰ ਸਥਾਨਕ ਸਪੋਰਟਸ ਸਕੂਲ ਵਿਖੇ ਸ਼ੁਰੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਆਗਾਜ਼ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਦੁਪਹਿਰ 12 ਵਜੇ ਕੀਤਾ ਜਾਵੇਗਾ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਕੱਲ ਹੋਣ ਜਾ ਰਹੀਆਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਵਾਲੀਬਾਲ (ਸਮੈਸ਼ਿੰਗ) ਅਤੇ ਚੈੱਸ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਲਗਭਗ 4000 ਤੋਂ ਵੱਧ ਖਿਡਾਰੀ-ਖਿਡਾਰਨਾਂ ਭਾਗ ਲੈਣਗੇ ਅਤੇ 70 ਦੇ ਲਗਭਗ ਸਟੇਟ ਅਤੇ ਨੈਸ਼ਨਲ ਲੈਵਲ ਦੇ ਅਧਿਕਾਰੀ/ਕਰਮਚਾਰੀ ਇਸ ਟੂਰਨਾਮੈਂਟ ਵਿਚ ਆਪਣੀਆਂ ਸੇਵਾਵਾਂ ਨਿਭਾਉਣਗੇ।
ਵਾਲੀਬਾਲ ਅੰਡਰ-14 (ਲੜਕੀਆਂ) ਵਿਚ 23 ਟੀਮਾਂ ਅੰਡਰ-17 ਵਿਚ 22 ਟੀਮਾਂ, ਅੰਡਰ-21 ਵਿਚ 23 ਟੀਮਾਂ, 21-30 ਵਿਚ 22 ਟੀਮਾਂ, 31-40 ਵਿਚ 15 ਟੀਮਾਂ, 41-50 ਵਿਚ 12 ਟੀਮਾਂ, 51-60 ਵਿਚ 6 ਟੀਮਾਂ ਅਤੇ 61-70 ਵਿਚ 3 ਟੀਮਾਂ ਨੇ ਭਾਗ ਲੈਣਾ ਹੈ। ਅੰਡਰ-14 ਲੜਕੀਆਂ ਵਿਚ 21 ਟੀਮਾਂ, ਅੰਡਰ-17 ਵਿਚ 21 ਟੀਮਾਂ, ਅੰਡਰ-21 ਵਿਚ 21 ਟੀਮਾਂ, ਅੰਡਰ-21 ਤੋਂ 30 ਵਿਚ 9 ਟੀਮਾਂ, ਅੰਡਰ 31-40 ਵਿਚ 5 ਟੀਮਾਂ ਅਤੇ 41-50 ਵਿਚ 3 ਟੀਮਾਂ ਭਾਗ ਲੈਣਗੀਆਂ। ਜਿਸ ਈਵੈਂਟ ਵਿਚ 3 ਟੀਮਾਂ ਹਨ, ਉਹ ਲੀਗ ਮੈਚ ਖੇਡਣਗੀਆਂ।
ਚੈੱਸ ਖੇਡ ਵਿਚ ਲਗਭਗ 1200 ਖਿਡਾਰੀ/ਖਿਡਾਰਨਾਂ ਭਾਗ ਲੈਣਗੇ।

Related Post

Leave a Reply

Your email address will not be published. Required fields are marked *