Breaking
Fri. Oct 31st, 2025

9600 ਲਿਟਰ ਲਾਹੁਣ ਬਰਾਮਦ ਕਰਕੇ ਮੌਕੇ ’ਤੇ ਕੀਤੀ ਨਸ਼ਟ

ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਕੰਢੇ ਪੈਂਦੇ ਪਿੰਡਾਂ ’ਚ ਚਲਾਇਆ ਤਲਾਸ਼ੀ ਅਭਿਆਨ

ਜਲੰਧਰ, 7 ਅਕਤੂਬਰ 2024- ਆਬਕਾਰੀ ਵਿਭਾਗ ਵੱਲੋਂ ਅੱਜ ਸਵੇਰੇ ਸਤਲੁਜ ਦਰਿਆ ਦੇ ਕੰਢੇ ’ਤੇ ਪੈਂਦੇ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਕਰੀਬ 9600 ਲੀਟਰ ਲਾਹੁਣ ਬਰਾਮਦ ਕਰਕੇ ਮੌਕੇ ’ਤੇ ਨਸ਼ਟ ਕਰ ਦਿੱਤੀ ਗਈ।
ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਪੱਛਮੀ ਰੇਂਜ ਨਵਜੀਤ ਸਿੰਘ ਦੀ ਨਿਗਰਾਨੀ ਹੇਠ ਐਕਸਾਈਜ਼ ਇੰਸਪੈਕਟਰ ਸਵਰਨ ਸਿੰਘ ਅਤੇ ਸਾਹਿਲ ਰੰਗਾ ਵੱਲੋਂ ਐਕਸਾਈਜ਼ ਪੁਲਿਸ ਸਟਾਫ਼ ਸਮੇਤ ਪਿੰਡ ਭੋਡੇ, ਸੰਗੋਵਾਲ, ਬੁਰਜ ਢੰਗਾਰਾ, ਮਾਓ ਸਾਹਿਬ, ਵੇਹਰਾਂ, ਕੈਮਵਾਲਾ ਅਤੇ ਬੂਟੇ ਦਿਆ ਛੰਨਾ ਵਿਖੇ ਇਹ ਅਭਿਆਨ ਚਲਾਇਆ ਗਿਆ।
ਸਹਾਇਕ ਕਮਿਸ਼ਨਰ ਕਮਿਸ਼ਨਰ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਪਲਾਸਟਿਕ ਦੀਆਂ 16 ਤਰਪਾਲਾਂ, ਜਿਸ ਵਿੱਚੋਂ ਹਰੇਕ ਵਿੱਚ ਲਗਭਗ 600 ਲੀਟਰ (ਕਰੀਬ 9600 ਲੀਟਰ) ਲਾਹੁਣ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਲਵਾਰਸ ਹੋਣ ਕਾਰਨ ਬਰਾਮਦ ਲਾਹੁਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ।

Related Post

Leave a Reply

Your email address will not be published. Required fields are marked *