ਚੰਡੀਗੜ੍ਹ, 8 ਸਤੰਬਰ 2024 – ਬੀਬੀ ਜਾਗੀਰ ਕੌਰ ਨੇ ਸਾਰੇ ਅਹੁਦੇ ਤਿਆਗ ਕੇ ਨਿਮਾਣੇ ਸਿੱਖ ਵਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਵੀ 9 ਸਤੰਬਰ ਨੂੰ ਪੇਸ਼ ਹੋਣਗੇ। ਜਦੋਕਿ ਪਰਮਿੰਦਰ ਸਿੰਘ ਢੀਂਡਸਾ ਵੀ ਕੱਲ੍ਹ ਹੀ ਸਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਰਹੇ ਹਨ।
ਸੁਧਾਰ ਲਹਿਰ ਦੇ ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਸਵਾਗਤ ਹੋ ਰਿਹਾ ਹੈ।
 
                        