ਬਿਲਗਾ, 6 ਸਤੰਬਰ 2024-ਐੱਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਨੇ ਅੱਜ ਆਪਣਾ ਤੀਹਵਾਂ ਸਥਾਪਨਾ ਦਿਵਸ ਮਨਾਇਆ । ਸਮਾਗਮ ਦੀ ਸ਼ੁਰੂਆਤ ਹਵਨ ਦੇ ਪਾਵਨ ਮੰਤਰਾਂ ਨਾਲ ਕੀਤੀ ਗਈ । ਹਵਨ ਯੱਗ ਉਪਰੰਤ ਸਕੂਲ ਦੇ ਸੇਵਾਮੁਕਤ ਸੰਸਥਾਪਕ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਈ ਵੀ ਸੰਸਥਾ ਮਿਹਨਤ ਦੇ ਬਲਬੂਤੇ ਬੁਲੰਦੀਆਂ ’ਤੇ ਪਹੁੰਚ ਸਕਦੀ ਹੈ । ਉਨ੍ਹਾਂ ਕਿਹਾ ਕਿ ਅੱਜ ਜੇਕਰ ਇਹ ਸਕੂਲ ਇਲਾਕੇ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਹੈ ਤਾਂ ਇਸ ਦਾ ਸਿਹਰਾ ਸਮੁੱਚੇ ਸਟਾਫ਼ ਨੂੰ ਜਾਂਦਾ ਹੈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਗੁਜਰਾਲ ਨੇ ਸਥਾਨਕ ਮੈਨੇਜਮੈਂਟ ਕਮੇਟੀ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਪੜਨ ਭੇਜਿਆ ਹੈ ।
ਇਸ ਮੌਕੇ ਤਾਂਗੜੀ ਪਰਿਵਾਰ ਤੋਂ ਸ੍ਰੀ ਛਿੰਦਾ ਤਾਂਗੜੀ, ਸ੍ਰੀਮਤੀ ਹਰਦੀਪ ਕੌਰ, ਸ੍ਰੀਮਤੀ ਅਨੀਤਾ ਸ਼ਰਮਾ, ਸ੍ਰੀ ਦਵਿੰਦਰ ਜੌਹਲ, ਸ੍ਰੀ ਸੰਜੀਵ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।
ਡੀ.ਏ.ਵੀ. ਬਿਲਗਾ ਨੇ ਆਪਣਾ 30ਵਾਂ ਸਥਾਪਨਾ ਦਿਵਸ ਮਨਾਇਆ
