ਗੁਰਿੰਦਰ ਸਿੰਘ ਢਿੱਲੋਂ ਕੈਂਸਰ ਤੇ ਦਿਲ ਦੇ ਰੋਗ ਤੋਂ ਪੀੜਤ ਹੋਣ ਕਾਰਨ ਉਹਨਾਂ ਆਪਣਾ ਉਤਰਅਧਿਕਾਰੀ ਸ. ਗਿੱਲ ਨੂੰ ਬਣਾਇਆ
ਬਿਆਸ, 2 ਸਤੰਬਰ 2024-ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਆਪਣੇ ਵਾਰਸ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਅਧਿਕਾਰੀ ਚੁਣ ਲਿਆ ਹੈ ਉਹ ਅੱਜ ਤੋਂ ਹੀ ਮੁਖੀ ਵਜੋਂ ਗੱਦੀ ਸੰਭਾਲਣਗੇ ਜਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਹੋ ਗਿਆ ਸੀ ਜਿਸਦਾ ਇਲਾਜ ਚੱਲ ਰਿਹਾ ਅਤੇ ਉਹ ਦਿਲ ਦੇ ਰੋਗ ਤੋਂ ਵੀ ਪੀੜਤ ਹਨ।
 
                        