Breaking
Thu. Feb 26th, 2026

ਕੈਨੇਡਾ ਨੇ ਵਿਜ਼ਟਰ ਵੀਜ਼ੇ ਤੇ ਆਏ ਨਿਵਾਸੀਆਂ ਨੂੰ ਵਰਕ ਪਰਮਿਟ ਦੇਣਾ ਕੀਤਾ ਬੰਦ

ਕੋਵਿੰਡ-19 ਨੂੰ ਲੈ ਕੇ 2020 ਵਿੱਚ ਕੈਨੇਡਾ ਆਏ ਵਿਜ਼ਟਰਾਂ ਲਈ ਇਹ ਸਹੂਲਤ ਸ਼ੁਰੂ ਕੀਤੀ ਗਈ ਸੀ ਜੋ ਫਰਵਰੀ 2025 ਤੱਕ ਸੀ

ਟੋਰਾਂਟੋ 29 ਅਗਸਤ 2024-ਕੈਨੇਡਾ ਸਰਕਾਰ ਵੱਲੋਂ 28 ਅਗਸਤ ਤੋਂ, ਵਿਜ਼ਟਰ ਵੀਜ਼ੇ ‘ਤੇ ਆਏ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਇਜਾਜ਼ਤ ਹੁਣ ਨਹੀ ਹੋਵੇਗੀ।
ਇਹ ਨੀਤੀ ਅਗਸਤ 2020 ਵਿੱਚ ਕੈਨੇਡਾ ਵਿੱਚ ਉਨ੍ਹਾਂ ਸੈਲਾਨੀਆਂ ਦੀ ਸਹਾਇਤਾ ਲਈ ਪੇਸ਼ ਕੀਤੀ ਗਈ ਸੀ ਜੋ ਕੋਵਿਡ-19 ਮਹਾਂਮਾਰੀ ਨਾਲ ਸਬੰਧਿਤ ਬਾਰਡਰ ਬੰਦ ਹੋਣ ਕਾਰਨ ਘਰ ਵਾਪਸ ਨਹੀਂ ਜਾ ਸਕੇ ਸਨ।  ਪਾਲਿਸੀ ਦੇ ਤਹਿਤ, ਉਹ ਕੈਨੇਡਾ ਛੱਡਣ ਤੋਂ ਬਿਨਾਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਸਨ। ਇਸ ਤੋਂ ਇਲਾਵਾ, ਕੋਈ ਵੀ ਵਿਅਕਤੀ ਜਿਸ ਨੇ ਪਿਛਲੇ 12 ਮਹੀਨਿਆਂ ਦੇ ਅੰਦਰ ਵਰਕ ਪਰਮਿਟ ਪ੍ਰਾਪਤ ਕੀਤਾ ਸੀ ਪਰ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ “ਵਿਜ਼ਟਰ” ਵਿੱਚ ਬਦਲ ਦਿੱਤਾ ਸੀ, ਉਹ ਆਪਣੀ ਨਵੀਂ ਵਰਕ ਪਰਮਿਟ ਅਰਜ਼ੀ ‘ਤੇ ਫੈਸਲੇ ਦੀ ਉਡੀਕ ਕਰਦੇ ਹੋਏ “ਕੈਨੇਡਾ ਵਿੱਚ ਕਾਨੂੰਨੀ ਤੌਰ ‘ਤੇ ਕੰਮ ਕਰਨ ਦੇ ਯੋਗ ਬਣ ਗਿਆ ਸੀ।
ਸ਼ੁਰੂ ਵਿੱਚ, ਨੀਤੀ ਦੀ ਮਿਆਦ 28 ਫਰਵਰੀ, 2025 ਨੂੰ ਸਮਾਪਤ ਹੋਣੀ ਸੀ। ਹਾਲਾਂਕਿ, ਇਮੀਗ੍ਰੇਸ਼ਨ, ਰਫਿਊਜੀਜ਼, ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦਾ ਕਹਿਣਾ ਹੈ ਕਿ ਉਹ “ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਨਿਰੰਤਰਿਤ ਕਰਨ ਦੇ ਸਮੁੱਚੇ ਯਤਨਾਂ ਦੇ ਹਿੱਸੇ ਵਜੋਂ ਹੁਣ ਨੀਤੀ ਨੂੰ ਖਤਮ ਕਰ ਰਿਹਾ ਹੈ।
ਵਿਭਾਗ ਦਾ ਕਹਿਣਾ ਹੈ ਕਿ ਨੀਤੀ ਤਹਿਤ 28 ਅਗਸਤ ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਅਰਜ਼ੀਆਂ ‘ਤੇ ਕਾਰਵਾਈ ਹੁੰਦੀ ਰਹੇਗੀ।

Related Post

Leave a Reply

Your email address will not be published. Required fields are marked *