ਫਿਲੌਰ, 27 ਅਗਸਤ 2024-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਇੱਕ ਮੀਟਿੰਗ ਕਸਬਾ ਬਿਲਗਾ ਦੇ ਬਾਬਾ ਭਗਤ ਸਿੰਘ ਬਿਲਗਾ ਹਾਲ ’ਚ ਕੀਤੀ ਗਈ। ਜਿਸ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਪਾਰਟੀ ਵਲੋਂ ਪੰਜਾਬ ਦੀਆਂ ਮੰਗਾਂ ਲਈ ਆਰੰਭੇ ਸੰਘਰਸ਼ ਤਹਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਇਸ ਤਹਿਤ ਧਰਨੇ ਲਗਾ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਬੁਲੰਦ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਤੋਂ ਬਿਨ੍ਹਾਂ ਪੰਜਾਬ ਦਾ ਕਿਸੇ ਕੋਲ ਕੋਈ ਪ੍ਰੋਗਰਾਮ ਨਹੀਂ ਹੈ।
ਆਗੂਆਂ ਨੇ ਜਲੰਧਰ ਵਿਖੇ 9 ਸਤੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ’ਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ।
ਇਸ ਮੀਟਿੰਗ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਸਰਬਜੀਤ ਗੋਗਾ, ਮੈਨੇਜਰ ਸੁਰਜੀਤ ਸਿੰਘ ਬਿਲਗਾ, ਸੁਰਿੰਦਰ ਸਿੰਘ ਕਾਦੀਆ ਨੇ ਕੀਤੀ। ਮੀਟਿੰਗ ਦੇ ਆਰੰਭ ’ਚ ਕੁਲਦੀਪ ਵਾਲੀਆ ਨੇ ਕਵਿਤਾਵਾਂ ਪੇਸ਼ ਕੀਤੀਆਂ। ਮੀਟਿੰਗ ’ਚ ਹੋਰਨਾ ਤੋਂ ਇਲਾਵਾ ਕੁਲਜਿੰਦਰ ਤਲਵਣ, ਜਗਜੀਤ ਔਜਲਾ, ਲਾਡਾ ਔਜਲਾ, ਰਮਨ ਸਿੰਘ ਤਲਵਣ, ਲਖਬੀਰ ਬੀਰੀ, ਨੰਬਰਦਾਰ ਬਲਜਿੰਦਰ ਸਿੰਘ, ਪ੍ਰੇਮ ਮੁਆਈ, ਡਾ. ਸ਼ਰਮਾ, ਕੁਲਦੀਪ ਬਿਲਗਾ ਆਦਿ ਹਾਜ਼ਰ ਸਨ।
ਬਿਲਗਾ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਇੱਕ ਮੀਟਿੰਗ ਹੋਈ
