Breaking
Sun. Feb 22nd, 2026

ਅਜਾਦੀ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰ ਵੀ ਹੁਣ ਤੱਕ ਬਰੈਂਪਟਨ ਤੱਕ ਜਾ ਵਸੇ

ਕੈਨੇਡਾ, 4 ਅਗਸਤ 2024- (ਸਤਪਾਲ ਸਿੰਘ ਜੌਹਲ) -Bangladesh ਤੇ ਅਜਾਦੀ : ਸਰਕਾਰ ਚਲਾ ਰਹੀ ਅਵਾਮੀ ਲੀਗ ਦੇ ਸਮਰੱਥਕਾਂ ਤੇ ਸਰਕਾਰ ਵਿਰੁੱਧ ਨਾ-ਮਿਲਵਰਤਣ ਲਹਿਰ ਚਲਾ ਰਹੇ ਮੁਜ਼ਾਹਰਾਕਾਰੀ ਸਟੂਡੈਂਟਾਂ ਦੀਆਂ ਝੜਪਾਂ ਦੌਰਾਨ ਅੱਜ 32 ਮੌਤਾਂ ਦੀ ਖਬਰ। 1947 ‘ਚ ਭਾਰਤ ਦੀ ਵੰਡ ‘ਚੋਂ ਪਾਕਿਸਤਾਨ ਬਣਿਆ। ਪਾਕਿਸਤਾਨ ਵਿਚ ਨਾ ਸਰਿਆ ਤਾਂ 1972 ਉਹ ਖਿੱਤਾ ਬੰਗਲਾਦੇਸ਼ ਸਜ ਗਿਆ ਪਰ ਓਥੇ ਰੀਂਘ ਰੀਂਘ ਕੇ ਦਿਨ ਕਟੀ ਕਰ ਰਹੇ ਕਰੋੜਾਂ ਲੋਕਾਂ ਦਾ ਹਾਲ ਕਿਸੇ ਤੋਂ ਛੁਪਿਆਨਹੀਂ ਹੈ। ਗੋਰਿਆਂ ਤੋਂ ਨਿਜਾਤ ਪਾ ਕੇ 75 ਸਾਲਾਂ ਬਾਅਦ ਜੰਤਾ ਦੇ ਰੋਣੇ ਨਾ ਭਾਰਤ, ਨਾ ਬੰਗਲਾਦੇਸ਼, ਨਾ ਪਾਕਿਸਤਾਨ ਵਿਖੇ ਖਤਮ ਹੋਏ ਹਨ। (ਸਿਰੇ ਦੇ ਝੂਠਾਂ ਸਹਾਰੇ ਨਾਲ਼) ਗੋਰਿਆਂ ਦੇ ਦੇਸ਼ਾਂ ਪੈਰ ਧਰਨ ਲਈ ਕੈਨੇਡਾ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਹਵਾਈ ਅੱਡਿਆਂ ਅੰਦਰ ਨਿੱਤ ਦਿਨ ਤਰਲੇ ਕਰਦੇ ਭਾਰਤੀਆਂ, ਬੰਗਲਾਦੇਸ਼ੀਆਂ, ਪਾਕਿਸਤਾਨੀਆਂ ਦੀ ਹਾਲਤ ਦੇਖਦਿਆਂ ਨਹੀਂ ਜਾਪਦਾ ਕਿ ਅਜਾਦੀਆਂ ਦੇ ਲਾਰਿਆਂ ਨਾਲ ਨਵੇਂ ਦੇਸ਼ ਬਣਾਈ ਜਾਣਾ ਕਿਸੇ ਸਮਾਜ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਹੈ। ਵੈਸੇ ਗੋਰਿਆਂ ਨੂੰ ਕੱਢਣ ਵਾਲੀ ਮੁਹਿੰਮ ਦੀ ਸਾਰਥਿਕਤਾ ਉਪਰ ਵੀ ਸਵਾਲੀਆ ਨਿਸ਼ਾਨ ਹੈ ਕਿਉਂਕਿ ਅਜਾਦੀ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰ ਵੀ ਹੁਣ ਤੱਕ ਬਰੈਂਪਟਨ ਤੱਕ ਜਾ ਵਸੇ ਹਨ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।

Related Post

Leave a Reply

Your email address will not be published. Required fields are marked *