ਨੂਰਮਹਿਲ, 2 ਅਗਸਤ 2024-ਨਕੋਦਰ ਵਿੱਚ ਲੰਘੇ ਕੱਲ ਇੱਕ ਪ੍ਰੈੱਸ ਵਾਰਤਾ ਰਾਜਕਮਲ ਸਿੰਘ ਗਿੱਲ ਵੱਲੋਂ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿਚ ਉਹਨਾਂ ਨੇ ਆਪਣੇ ਆਪ ਨੂੰ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਆਖਿਆ ਜੋ ਕਿ ਸਰਾਸਰ ਗਲਤ ਹੈ। ਫੋਕੀ ਚੌਧਰ ਚਮਕਾਉਣ ਲਈ ਝੂਠ ਬੋਲਣਾ ਆਪਣੇ ਆਪ ਵਿੱਚ ਘਟੀਆ ਹਰਕਤ ਹੈ। ਜਿਸ ਨੂੰ ਲੋਕ ਪ੍ਰਵਾਨ ਨਹੀਂ ਕਰਦੇ। ਉਹਨਾਂ ਦਾ ਆਪਣਾ ਜਿਲਾ ਲੁਧਿਆਣਾ ਹੈ ਅਤੇ ਨਕੋਦਰ ਹਲਕੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਮਦਦ ਕਰਦੇ ਆ ਰਹੇ ਹਨ। ਉਹਨਾਂ ਦੇ ਪਰਿਵਾਰ ਦੀ ਨੇੜਤਾ ਅਤੇ ਸਾਂਝ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਜਗ ਜਾਹਰ ਹੈ। ਇਹਨਾਂ ਦੇ ਨੇੜਲੇ ਸਾਥੀ ਸਮੇਂ ਸਮੇਂ ਸਿਰ ਆਮ ਆਦਮੀ ਪਾਰਟੀ ਦੀ ਮਦਦ ਕਰਦੇ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਸਾਰਿਆਂ ਨੇ ਰਲ ਕੇ ਬਹੁਤ ਨੁਕਸਾਨ ਕੀਤਾ ਹੈ। ਇਸ ਬਾਰੇ ਹਲਕੇ ਦੇ ਵਰਕਰ ਸਾਰਾ ਕੁਝ ਜਾਣਦੇ ਹਨ।
ਇੱਕ ਹੋਰ ਗੱਲ ਕਿ ਉਹਨਾਂ ਨੂੰ ਪੰਥਕ ਸ਼ਖਸ਼ੀਅਤਾਂ ਦੇ ਖਿਲਾਫ ਬੋਲਣ ਤੋ ਪਹਿਲਾਂ ਆਪਣੀ ਹੈਸੀਅਤ ਦਾ ਪਤਾ ਹੋਣਾ ਚਾਹੀਦਾ ਹੈ। ਕੀ ਉਹ ਇਸ ਗੱਲ ਦੇ ਯੋਗ ਹਨ ਕਿ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਕਰਨ। ਇਹ ਉਹਨਾਂ ਦੇ ਮਾੜੇ ਇਖਲਾਕ ਦਾ ਪ੍ਰਗਟਾਵਾ ਹੈ। ਅਕਾਲੀ ਦਲ ਪਹਿਲਾਂ ਹੀ ਬੜੇ ਸੰਕਟ ਵਾਲੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਨਕੋਦਰ ਹਲਕੇ ਦਾ ਸਮੁੱਚਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਦੀ ਸੋਚ ਦੇ ਨਾਲ ਖੜਾ ਹੈ ਇਹੋ ਜਿਹੇ ਲੋਕ ਸਿਰਫ ਤੇ ਸਿਰਫ ਆਪਣੀ ਫੋਕੀ ਚੌਧਰ ਚਮਕਾਉਣਾ ਚਾਹੁੰਦੇ ਹਨ ਜੋ ਕਿਸੇ ਵਰਕਰ ਨੂੰ ਪ੍ਰਵਾਨ ਨਹੀਂ।
ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਪੁਆਦੜਾ, ਲਖਵਿੰਦਰ ਸਿੰਘ ਹੋਠੀ,ਮਨਪ੍ਰੀਤ ਸਿੰਘ ਸੰਗੋਵਾਲ, ਸੁਰਿੰਦਰ ਪਾਲ ਸਿੰਘ ਭੰਡਾਲ, ਲਹਿੰਬਰ ਸਿੰਘ ਗਦਰਾ, ਗੁਰਪ੍ਰੀਤ ਸਿੰਘ ਤਲਵਣ, ਗੁਰਜੀਤ ਸਿੰਘ ਢਗਾਰਾ, ਸਤਬੀਰ ਸਿੰਘ ਲੱਧੜ, ਹਰਜੋਤ ਸਿੰਘ ਫਰਵਾਲਾ, ਲਵਪ੍ਰੀਤ ਸਿੰਘ ਉਮਰਪੁਰ, ਗੁਰਿੰਦਰ ਸਿੰਘ ਤਲਵਨ ਅਤੇ ਜੱਸਾ ਰਾਵਾਂ।
