Breaking
Fri. Oct 31st, 2025

DAVਬਿਲਗਾ ਵੱਲੋਂ ਕਲੱਸਟ੍ਰ ਪੱਧਰੀ ਐਥਲੈਟਿਕ ਮੀਟ ਤੇ ਫੁੱਟਬਾਲ ਮੈਚਾਂ ਦਾ ਆਯੋਜਨ

ਬਿਲਗਾ, 2 ਅਗਸਤ 2024-ਸ਼ੀਲਾ ਰਾਣੀ ਤਾਂਗੜੀ ਡੀ .ਏ .ਵੀ ਪਬਲਿਕ ਸਕੂਲ ਬਿਲਗਾ ਵਿਖੇ ਡੀ.ਏ.ਵੀ. ਸਪੋਰਟਸ 2024 ਤਹਿਤ ਕਲੱਸਟਰ ਪੱਧਰੀ ਐਥਲੈਟਿਕ ਮੀਟ ਅਤੇ ਫੁੱਟਬਾਲ ਮੈਚ ਕਰਵਾਏ ਗਏ । ਅਥਲੈਟਿਕ ਮੀਟ ਵਿੱਚ ਕਲੱਸਟਰ ਦੇ ਪੰਜ ਸਕੂਲਾਂ ਦੇ ਲਗਭਗ 70 ਬੱਚਿਆਂ ਨੇ ਭਾਗ ਲਿਆ ।
ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ 100, 200, 400, 800 ਅਤੇ 1500 ਮੀਟਰ ਦੌੜ, ਰਿਲੇਅ ਦੌੜ, ਡਿਸਕਸ ਥਰੋਅ, ਉੱਚੀ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ । ਇਸ ਅਥਲੈਟਿਕ ਮੁਕਾਬਲੇ ਵਿੱਚ ਅੰਡਰ-14 ਲੜਕੇ ਵਰਗ ਵਿੱਚ ਮੇਜ਼ਬਾਨ ਸਕੂਲ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਜੇਤੂ ਘੋਸ਼ਿਤ ਕੀਤਾ ਗਿਆ , ਅੰਡਰ-14 ਅਤੇ ਅੰਡਰ-19 ਲੜਕੀਆਂ ਅਤੇ ਅੰਡਰ-17 ਅਤੇ ਅੰਡਰ-19 ਲੜਕੇ ਵਰਗ ਵਿੱਚ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਪਹਿਲੇ ਅਤੇ ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਦੂਜੇ ਸਥਾਨ ਤੇ ਰਿ੍ਹਾ, ਅੰਡਰ-17 ਲੜਕਿਆਂ ਦੇ ਵਰਗ ਵਿੱਚ ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਪਹਿਲੇ ਅਤੇ ਲਾਲਾ ਜਗਤ ਨਰਾਇਣ ਡੀ.ਏ.ਵੀ. ਮਾਡਲ ਸਕੂਲ ਜਲੰਧਰ ਦੂਜੇ ਸਥਾਨ ’ਤੇ ਰਿ੍ਹਾ ।
ਮੇਜ਼ਬਾਨ ਸਕੂਲ ਵਿੱਚ ਕਰਵਾਏ ਗਏ ਵੇਟ ਲਿਫਟਿੰਗ ਮੁਕਾਬਲੇ ਵਿੱਚ ਵੀ ਉਕਤ ਸਕੂਲ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ।
ਫੁਟਬਾਲ ਮੁਕਾਬਲੇ ਵਿੱਚ ਅੰਡਰ-19 ਲੜਕੇ ਵਰਗ ਵਿੱਚ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਪਹਿਲੇ ਅਤੇ ਦਯਾਨੰਦ ਮਾਡਲ ਸਕੂਲ, ਦਯਾਨੰਦ ਨਗਰ, ਜਲੰਧਰ ਦੂਜੇ ਸਥਾਨ ’ਤੇ ਰਿਹਾ । ਅੰਡਰ-17 ਲੜਕੇ ਵਰਗ ਵਿੱਚ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਪਹਿਲੇ ਅਤੇ ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਦੂਜੇ ਸਥਾਨ ’ਤੇ ਰਿਹਾ । ਅੰਡਰ-17 ਲੜਕਿਆਂ ਅਤੇ ਅੰਡਰ-14 ਲੜਕੇ ਵਰਗ ਵਿੱਚ ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਜੇਤੂ ਘੋਸ਼ਿਤ ਕੀਤਾ ਗਯਾ ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਗੁਜਰਾਲ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੇਡਾਂ ਨਵੇਂ ਉੱਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਹੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮੌਕੇ ਮਿਲ ਸਕਣ ।

Related Post

Leave a Reply

Your email address will not be published. Required fields are marked *