ਚੰਡੀਗਡ਼, 31 ਜੁਲਾਈ 2024-ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਖੁਲਾਸਾ ਕੀਤਾ ਕਿ ਪੰਜਾਬ ਦੇ ਤਿੰਨ ਨੂੰ ਛੱਡ ਕੇ ਸਾਰੇ ਮਿਲਕ ਪਲਾਂਟ ਇੱਕ ਦੋ ਨੂੰ ਛੱਡ ਕੇ ਸਾਰੀਆਂ ਖੰਡ ਮਿੱਲਾਂ ਪੰਜਾਬ ਦੇ ਕੋ ਆਪਰੇਟਿਵ ਅਤੇ ਲੈਂਡ ਮਾਰਗੇਜ ਬੈਂਕਾਂ ਸਮੇਤ ਸਾਰੇ ਸਹਿਕਾਰੀ ਅਦਾਰੇ ਘਾਟੇ ਵਿੱਚ ਹੋਣ ਕਾਰਨ ਡੁੱਬਣ ਜਾ ਰਹੇ ਹਨ। ਰਾਜੇਵਾਲ ਨੇ ਇਸ ਸਬੰਧੀ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਰਜਿਸਟਰ ਸਹਿਕਾਰੀ ਸਭਾਵਾਂ ਨੂੰ ਮਿਲ ਕੇ ਜੋ ਸਹਿਕਾਰੀ ਸਭਾਵਾਂ ਦੇ ਪੰਜਾਬ ਦੇ ਕਸਟੋਡੀਅਨ ਹਨ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਇਸ ਮੌਕੇ ਤੇ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਹਿਕਾਰੀ ਬੈਂਕ 88 ਵਿੱਚੋਂ 65 ਘਾਟੇ ਵਿੱਚ ਚੱਲ ਰਹੇ ਨੇ ਇਸਦੇ ਨਾਲ ਹੀ ਰਾਜੇਵਾਲ ਨੇ ਦੱਸਿਆ ਕਿ ਉਹਨਾਂ ਨੇ ਰਜਿਸਟਰਾਰ ਨੂੰ ਤੱਥਾਂ ਉੱਤੇ ਅਧਾਰਤ ਸਵਾਲ ਕਰਕੇ ਪੁੱਛਿਆ ਕਿ ਜੇਕਰ ਤੁਸੀਂ ਅਤੇ ਸਰਕਾਰ ਅਦਾਰਿਆਂ ਦੀ ਸਾਰ ਨਹੀਂ ਲਓਗੇ ਤੇ ਇਹਨਾਂ ਵਿੱਚ ਅੰਤਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਓਗੇ ਤਾਂ ਪੰਜਾਬ ਦੇ ਕਿਸਾਨਾਂ ਦਾ ਹਾਲ ਹੋਰ ਮਾੜਾ ਹੋ ਜਾਵੇਗਾ। ਰਾਜੇਵਾਲ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ, ਬਠਿੰਡਾ, ਜਲੰਧਰ, ਹੁਸ਼ਿਆਰਪੁਰ, ਸੰਗਰੂਰ, ਫਾਜਲਕਾ, ਫਰੀਦਕੋਟ, ਪਟਿਆਲਾ ਤੇ ਬੱਸੀ ਪਠਾਣਾ ਕਰੋੜਾਂ ਰੁਪਏ ਦੇ ਘਾਟੇ ਵਿੱਚ ਇਹ ਨੌ ਸਰਕਾਰੀ ਸਹਿਕਾਰੀ ਮਿਲਕ ਪਲਾਂਟ ਚੱਲ ਰਹੇ ਹਨ।
 
                        