ਫਿਲੌਰ, 26 ਜੁਲਾਈ 2024-ਦਿਸ਼ਾਹੀਣ ਕੇਂਦਰੀ ਬਜਟ ਦੀਆਂ ਤਜਵੀਜ਼ਾਂ ਖ਼ਿਲਾਫ਼ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਇਹ ਬਜਟ ਕਾਰਪੋਰੇਟ ਪੱਖੀ ਹੋਣ ਕਾਰਨ ਬੇਰੁਜ਼ਗਾਰੀ, ਮਹਿੰਗਾਈ ਨੂੰ ਘਟਾਉਣ ‘ਚ ਕਿਤੇ ਵੀ ਮਦਦ ਨਹੀਂ ਕਰੇਗਾ। ਇਸ ਬਜਟ ‘ਚ ਖੇਤੀ ਸੈਕਟਰ ਅਤੇ ਮਨਰੇਗਾ ਲਈ ਪੈਸਾ ਪਿਛਲੇ ਕਈ ਸਾਲਾਂ ਤੋਂ ਘਟਾਇਆ ਜਾ ਰਿਹਾ ਹੈ। ਬਿਲਗਾ ਨੇ ਕਿਹਾ ਕਿ ਸਿਰਫ਼ ਖੇਤੀ ਲਈ ਹੀ ਨਹੀਂ ਸਗੋਂ ਇਸ ਬਜਟ ‘ਚ ਛੋਟੀ ਸਨਅਤ ਅਤੇ ਪ੍ਰਚੂਨ ਬਜ਼ਾਰ ਨੂੰ ਵੀ ਨਿਰਉਤਸ਼ਾਹਿਤ ਕੀਤਾ ਗਿਆ ਹੈ।
ਬਿਲਗਾ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰਟ ਦਾ ਪਿਛਾ ਛੱਡ ਕੇ ਲੋਕਾਂ ਦੇ ਪੱਖ ਦਾ ਬਜਟ ਪੇਸ਼ ਕਰੇ। ਪੰਜਾਬ ਨਾਲ ਕੀਤੀ ਕਾਣੀ ਵੰਡ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਿਰ ਲਗਾਤਾਰ ਕਰਜ਼ਾ ਵਧਦਾ ਜਾ ਰਿਹਾ ਹੈ, ਜਿਸ ਲਈ ਵਿਸ਼ੇਸ਼ ਪੈਕੇਜ਼ ਦੀ ਲੋੜ ਹੈ।
ਇਸ ਮੌਕੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਕੁਲਦੀਪ ਫਿਲੌਰ, ਕੁਲਜੀਤ ਫਿਲੌਰ, ਐਡਵੋਕੇਟ ਅਜੈ ਫਿਲੌਰ, ਮਨਜੀਤ ਸੂਰਜਾ, ਮੱਖਣ ਸੰਗਰਾਮੀ ਆਦਿ ਵੀ ਹਾਜ਼ਰ ਸਨ।
ਕੈਪਸ਼ਨ- ਪੁਤਲਾ ਫੂਕਣ ਵੇਲੇ ਨਾਅਰੇਬਾਜ਼ੀ ਕਰਦੇ ਹੋਏ ਕਾਰਕੁੰਨ।
ਬਜਟ ਤਜਵੀਜ਼ਾਂ ਖ਼ਿਲਾਫ਼ ਰੋਸ ਪ੍ਰਗਟਾਇਆ
