Breaking
Sat. Nov 8th, 2025

ਲਾਹੌਰੀ ਰਾਮ ਬਾਲੀ ਜੀ ਦੇ ਜਨਮ ਦਿਨ ਤੇ ਵਿਸ਼ੇਸ਼

ਲੁਧਿਆਣਾ, 20 ਜੁਲਾਈ 2024- (ਸੁਰਿੰਦਰ ਸੇਠੀ) ਅੱਜ ਦੀ ਮਸਤ, ਅਲਮਸਤ, ਸੂਫੀ ਫਕੀਰਾ ਦੀ ਵਿਸ਼ਵ ਪ੍ਰਸਿੱਧ ਦੁਆਬੇ ਦੀ ਨਗਰੀ ਨਕੋਦਰ ਸ਼ਹਿਰ ਅੱਜ ਤੋ ਸਤ ਦਹਾਕੇ ਪਹਿਲਾ ਦਲਿਤ ਸਮਾਜ ਦੇ ਹੱਕਾ ਪ੍ਰਤੀ ਪਹਿਰੇਦਾਰ ਹੋਣ ਦਾ ਗੌਰਵ ਪ੍ਰਾਪਤ ਰੱਖਦੀ ਸੀ । ਇਸ ਲੋਕ ਘੋਲਾ ਅਤੇ ਸ਼ੰਘਰਸ਼ਾ ਦਾ ਨਾਇਕ ਮਹਾਨ ਬੁੱਧੀਜੀਵੀ ਵਿਦਞਾਨ, ਲੇਖਕ, ਸੰਪਾਦਕ ਅਤੇ ਸੁਰਹਿਦ ਬੁਲਾਰਾ ਸਤਿਕਾਰਯੋਗ ਮਰਹੂਮ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਇੱਥੇ ਦੇ ਵਸਨੀਕ ਸਨ । ਉਹਨਾਂ ਦਾ ਜਨਮ ਅੱਜ ਦੇ ਦਿਨ ਸੰਨ ੧੯੩੦ ਨੂੰ ਇਸ ਪਵਿੱਤਰ ਧਰਤੀ ਤੇ ਹੋਇਆ ਹੈ । ਇਹ ਹਰਮਨ ਪਿਆਰੀ ਸ਼ਖਸੀਅਤ ਭਾਰਤ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੇ ਨਜ਼ਦੀਕੀਆਂ ਦੀ ਸ਼੍ਰੋਮਣੀ ਕਤਾਰ ਦੇ ਸਮਕਾਲੀ ਰਹੇ ਹਨ । ਉਹਨਾਂ ਦੀ ਹਰ ਤਰਾਂ ਦੀਆ ਗਤੀਵਿਧੀਆ ਵਿੱਚ ਸ਼ਾਮਲ ਰਹੇ ਹਨ । ਉਸ ਵਕਤ ਇਹ ਮਹਾਂ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਦਮਦਾਰ ਗੌਰਵਮਈ ਹੋਦ ਨੂੰ ਸਥਾਪਿਤ ਕਰਨ ਵਿੱਚ ਸਫਲ ਮੰਨੇ ਜਾਦੇ ਸਨ । ਉਸ ਸਮੇ ਰਿਪਬਲਿਕਨ ਪਾਰਟੀ ਇੰਡੀਆ ਦੇ ਪੰਜਾਬ ਦੇ ਸਿਰਮੌਰ ਪ੍ਰਤੀਨਿਧੀਆ ਵਿੱਚ ਸੀ । ਇਸ ਮਹਾਨ ਸਮਾਜਿਕ ਚਿੰਤਕ ਲੇਖਕ ਨੇ ਆਪਣੀ ਦਮਦਾਰ ਕਲਮ ਨਾਲ ਹਰ ਪੱਖ ਪ੍ਰਸ਼ਾਸਨ ਅਤੇ ਪਾਠਕਾ ਦੇ ਰੂਬਰੂ ਕਰਨ ਦਾ ਵਡੇਰਾ ਯੋਗਦਾਨ ਪਾਇਆ ਹੈ । ਇਸ ਅਣਥੱਕ ਮਿਹਨਤੀ ਨੇ ਇਕ ਵੀਕਲੀ ਨਿਊਜ ਪੇਪਰ ਭੀਮ ਪਤ੍ਰਿਕਾ ਚਲਾਈ ਹੈ । ਜਿਸ ਰਾਹੀ ਜਗੀਰਦਾਰੂ , ਰਜਵਾੜਾਸ਼ਾਹੀ ਅਤੇ ਪੂਜਾਰੀ ਵਰਗ ਦੀਆ ਆਪ ਹੂਦਰੀਆ, ਮਨ ਮਰਜੀਆ ਲੋਕਾਂ ਦੇ ਸਿਰ ਮੜੀਆ ਜਾਣ ਵਾਲੀਆ ਸਮਾਜਿਕ ਕੁਰੀਤੀਆ ਦਾ ਪਰਦਾਫਾਸ਼ ਕੀਤਾ ਹੈ । ਜਬਰ ਜੁਲਮ ਅਤੇ ਬੇਇਨਸਾਫ਼ੀ ਵੱਲ ਸਰਕਾਰ , ਪ੍ਰਸ਼ਾਸਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ । ਉਹ ਭਾਵੇ ਭੌਤਿਕ ਤੌਰ ਤੇ ਸਾਡੇ ਦਰਮਿਆਨ ਨਹੀ ਹਨ । ਪਰ ਉਹਨਾ ਵਲੋ ਲੋਕ ਹਿੱਤ ਅਤੇ ਦੱਬੇ ਕੂਚਲੇ ਸਮਾਜ ਲਈ ਕੀਤੀਆ ਸੇਵਾਵਾ ਹਮੇਸ਼ਾ ਯਾਦ ਰਹਿਣਗੀਆਂ ।

ਦਲਿਤ ਸਮਾਜ ਆਪਣੇ ਹਰਮਨ ਪਿਆਰੇ ਮਹਿਬੂਬ ਅਤੇ ਮਯਾਨਾਜ ਧੰਨਤੰਤਰ ਆਗੂ ਨੂੰ ਕਦੇ ਵਿਸਾਰ ਨਹੀ ਸਕਦਾ । ਅੱਜ ਉਸ ਮਹਾਨ ਸਮਾਜਿਕ ਚਿੰਤਕ ਲੇਖਕ ਬੁਧੀਜੀਵੀ ਞਿਦਞਾਨ ਸ਼ਖਸੀਅਤ ਸਤਿਕਾਰਯੋਗ ਸ਼੍ਰੀ ਲਹੌਰੀ ਰਾਮ ਬਾਲੀ ਜੀ ਦੇ ਜਨਮ ਦਿਨ ਦੀਆ ਉਨਾਂ ਦੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਵਿੱਚ ਞਸਦੇ ਪਾਠਕਾਂ , ਪ੍ਰਸ਼ੰਸ਼ਕਾਂ ਅਤੇ ਉਪਾਸ਼ੰਕਾ ਨੂੰ ਬਹੁਤ ਬਹੁਤ ਞਧਾਈਆ ਦਿੰਦਾ ਹੋਇਆ ਪ੍ਰਣਾਮ ਕਰਦਾ ਹਾ । ਰੱਬ ਰਾਖਾ ।

Related Post

Leave a Reply

Your email address will not be published. Required fields are marked *