ਫਿਲੌਰ, 26 ਜੂਨ 2024-ਲੰਘੇ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਨਜ਼ਦੀਕ ਪਿੰਡ ਸੈਲਕੀਆਣਾ ਇੱਕ ਇਨੋਵਾ ਗੱਡੀ ਅਤੇ ਟਿੱਪਰ ਟੀ ਜਬਰਦਸਤ ਟੱਕਰ ਹੋਈ। ਜਾਣਕਾਰੀ ਅਨੁਸਾਰ ਇਨੋਵਾ ਸਵਾਰ ਪੰਜਾਬ ਦੇ ਮਸ਼ਹੂਰ ਸੂਫੀ ਕਲਾਕਾਰ ਵਿਜੈ ਮਾਨ ਐਡ ਪਾਰਟੀ ਪ੍ਰੋਗਰਾਮ ਕਰਨ ਲਈ ਆਪਣੀ ਇਨੋਵਾ ਨੰਬਰ ਪੀ.ਬੀ.08ਬੀ.ਏ.8516 ਵਿੱਚ ਪਿੱਡ ਚੱਕਦਾਨਾ ਜਾ ਰਹੇ ਸਨ ਪਰ ਰਸਤੇ ਵਿੱਚ ਹੋਏ ਭਿਆਨਕ ਹਾਦਸੇ ‘ਚ ਵਿਜੈ ਮਾਨ ਗੰਭੀਰ ਰੂਫ ਵਿੱਚ ਜ਼ਖਮੀ ਹੋ ਗਏ ਜਿਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਉਨਾਂ ਦੇ ਗੱਡੀ ‘ਚ ਸਵਾਰ ਹੋਰ ਸਾਥੀਆ ਦੇ ਵੀ ਗੰਭੀਰ ਸੱਟਾਂ ਲੱਗੀਆ ਜਿਹਨਾਂ ਦਾ ਇਲਾਜ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।

ਡਰਾਈਵਰ ਬਨੀ ਨੇ ਦਸਿਆ ਕਿ ਉਹ ਸੈਲਕੀਆਣਾ ਕੋਲ ਪੁੱਜਦੇ ਹੀ ਇੱਕ ਟਰੱਕ ਨੰਬਰ ਪੀਬੀ 11.ਬੀ.ਯੂ.4645 ਨੇ ਕਰਾਸ ਕਰਕੇ ਇੱਕ ਦੱਮ ਗੱਡੀ ਸਾਡੇ ਅੱਗੇ ਕਰ ਦਿੱਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਹੋ ਗਿਆ।ਜਿਸ ਮਗਰੋਂ ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।ਦੱਸਣ ਯੋਗ ਗੱਲ ਹੈ ਕਿ ਰੂਰਲ ਟ੍ਰੈਫਿਕ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਜੋ ਹਾਦਸੇ ਮਗਰੋਂ ਮਦਦ ਕਰਨ ਦੀ ਵਜਾਏ ਚਲਦੇ ਬਣੇ।ਇਸ ਮੌਕੇ ਪ੍ਰੇਮ ਮਾਨ, ਤੇਜ ਪਾਲ, ਪ੍ਰਦੀਪ, ਨੀਤਨ ਸਾਗਰ, ਦਵਿੰਦਰ ਪਾਲ ਕਿੰਦਾ, ਬਨੀ ਸਹੋਤਾ ਜਖਮੀ ਹੋ ਗਏ।

