ਬਿਲਗਾ, 12 ਮਈ 2024-ਸੁਖਦੇਵ ਸਿੰਘ ਸੰਘੇੜਾ (85 ਸਾਲ) (ਢਾਡੀ) ਸਪੁੱਤਰ ਢਾਡੀ ਅਮਰ ਸਿੰਘ, ਜਿਹਨਾਂ ਦਾ ਪਿਛਲੇਂ ਦਿਨੀਂ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਨਮਿਤ ਸਹਿਜਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ ਰਾਗੀ ਸਿੰਘਾਂ ਨੇ ਵਿਰਾਗਮਈ ਕੀਰਤਨ ਕੀਤਾ। ਬੁਲਾਰਿਆ ਨੇ ਜਿਹਨਾਂ ਵਿੱਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਸਤੀਸ਼ ਰਹਿਆਣ ਸਾਬਕਾ ਪ੍ਰਧਾਨ ਨਗਰ ਕੌਂਸਲ ਸ਼ਾਹਕੋਟ, ਜਗਤਾਰ ਸਿੰਘ ਖਾਲਸਾ, ਜਸਜੀਤ ਸਿੰਘ ਸੰਨੀ ਸਾਬਕਾ ਚੇਅਰਮੈਨ ਨੇ ਸੁਖਦੇਵ ਸਿੰਘ ਸੰਘੇੜਾ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਸਕੇਸੰਬੰਧੀ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਸੁਖਦੇਵ ਸਿੰਘ ਸੰਘੇੜਾ ਦੀ ਵਿਚਾਰਧਾਰਾ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲਗਾ ਦੀਆਂ ਵਿਦਿਆਕ ਸੰਸਥਾਵਾਂ ਲਈ ਚਿੰਤਕ ਸਨ, ਖੇਡ ਪ੍ਰੇਮੀ, ਵਾਤਾਵਰਣ ਪ੍ਰੇਮੀ ਸਨ। ਉਹਨਾਂ ਵੱਲੋ ਆਪਣੀ ਬੇਟੀ ਪਰਮਜੀਤ ਕੌਰ ਜਵਾਈ ਪਹਿਲਵਾਨ ਨਛੱਤਰ ਸਿੰਘ ਵਾਸੀ ਡੰਡੋਵਾਲ ਦੇ ਗ੍ਰਹਿ ਵਿਖੇ ਬਿਤਾਏ ਸਮੇਂ ਦੀ ਪਾਈ ਸਾਂਝ ਤੇ ਵਿਸਥਾਰ ਨਾਲ ਜਿਕਰ ਹੋਇਆ।ਇਸ ਨਗਰ ਵਿੱਚ ਪੰਤਵਾਤੇ ਸੱਜਣਾਂ ਨਾਲ ਵਿਚਾਰਾਂ ਦੀ ਸਾਂਝ ਦਾ ਜਿਕਰ ਕੀਤਾ ਗਿਆ। ਦੋਹਤੀਆਂ ਨੂੰ ਡਾਕਟਰ ਬਣਾਉਣ ਲਈ ਅਤੇ ਪੋਤਾ, ਪੋਤੀ ਨੂੰ ਅੱਵਲ ਦਰਜੇ ਦੀ ਵਿਦਿਆ ਹਾਸਲ ਕਰਵਾਉਣ ਲਈ ਯਤਨ ਕਰਨਾਸਰਦਾਰ ਸੁਖਦੇਵ ਸਿੰਘ ਸੰਘੇੜਾ ਦੇ ਹਿੱਸੇ ਆਇਆ। ਇਸ ਮੌਕੇ ਤੇ ਬਿਲਗਾ, ਡੰਡੋਵਾਲ, ਸ਼ਾਹਕੋਟ ਤੋਂ ਵੱਡੀ ਗਿਣਤੀ ਵਿਚ ਪ੍ਰਮੁੱਖ ਵਿਆਕਤੀ ਇਸ ਦੁੱਖ ਦੀ ਘੜੀ ਵਿੱਚ ਪਰਮਜੀਤ ਕੌਰ ਅਤੇ ਨਛੱਤਰ ਸਿੰਘ ਕੋਲ ਦੁੱਖ ਪਰਗਟ ਕਰਨ ਆਏ ਹੋਏ ਸਨ।
