ਆਦਮਪੁਰ ਹਲਕੇ ਦੇ ਲੋਕਾਂ ਦੇ ਪਿਆਰ ਦਾ ਮੁੱਲ ਜ਼ਰੂਰ ਮੋੜਾਂਗਾ
ਜਲੰਧਰ/ਆਦਮਪੁਰ, 25 ਅਪ੍ਰੈਲ 2024-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਦਮਪੁਰ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ।ਇਸ ਦੌਰਾਨ ਆਦਮਪੁਰ ਹਲਕੇ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਵੀ ਮੌਜੂਦ ਸਨ। ਇਹਨਾਂ ਮੀਟਿੰਗਾਂ ਦੌਰਾਨ ਮਹਿਲਾਵਾਂ ਦਾ ਵੱਡਾ ਹੁੰਗਾਰਾ ਮਿਲਿਆ ਤੇ ਮਹਿਲਾਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ ਇੱਕ ਇਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਤਾਂ ਜ਼ਰੂਰ ਦਿੱਤੀ ਪਰ ਇਹ ਗਰੰਟੀ ਖੋਖਲੀ ਸਾਬਤ ਹੋਈ। ਇਹਨਾਂ ਮਹਿਲਾਵਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਇੰਨਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀਆਂ ਹਨ।
ਇਸ ਮੌਕੇ ‘ਤੇ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਮਹਿਲਾਵਾਂ ਨੂੰ ਸਨਮਾਨ ਤੇ ਬਣਦਾ ਹੱਕ ਦਿੱਤਾ ਹੈ ਤੇ ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਤੇ ਚੋਣ ਮਨੋਰਥ ਪੱਤਰ ਵਿੱਚ ਮਹਿਲਾਵਾਂ ਨਾਲ ਸਬੰਧਤ ਕੀਤੇ ਵਾਅਦੇ ਪੂਰੇ ਕਰਕੇ ਦਿਖਾਵਾਂਗੇ। ਉਹਨਾਂ ਅੱਗੇ ਕਿਹਾ ਕਿ ਆਦਮਪੁਰ ਦੇ ਲੋਕਾਂ ਦਾ ਲਗਾਤਾਰ ਉਹਨਾਂ ਨੂੰ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਜਿਸਦੇ ਉਹ ਹਮੇਸ਼ਾ ਰਿਣੀ ਰਹਿਣਗੇ ਤੇ ਚੋਣ ਨਤੀਜਿਆਂ ਤੋਂ ਬਾਅਦ ਇੰਨਾਂ ਲੋਕਾਂ ਦੇ ਪਿਆਰ ਦਾ ਮੁੱਲ ਮੋੜ ਕੇ ਦਿਖਾਉਣਗੇ। ਇਸ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਉਦੇਸੀਆਂ ਵਿਖੇ ਬੀਬੀ ਸ਼ਰੀਫ਼ਾ ਜੀ ਦਾ ਵੀ ਆਸ਼ੀਰਵਾਦ ਲਿਆ। ਇਹਨਾਂ ਚੋਣ ਮੀਟਿੰਗਾਂ ਵਿੱਚ ਸੱਤਿਆ ਦੇਵੀ ਚੇਅਰਪਰਸਨ ਬਲਾਕ ਸੰਮਤੀ, ਦਰਸ਼ਨ ਸਿੰਘ ਕੜਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ, ਰਾਣਾ ਰਣਦੀਪ ਸਿੰਘ ਬਲਾਕ ਕਾਂਗਰਸ ਪ੍ਰਧਾਨ, ਜਗਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਆਦਮਪੁਰ, ਕਸ਼ਮੀਰਾ ਸਿੰਘ, ਜੋਗਿੰਦਰ ਸਿੰਘ, ਰਾਕੇਸ਼ ਕੁਮਾਰ, ਕੌਂਸਲਰ ਸੁਸ਼ਮਾ ਰਾਣੀ, ਹਰਿੰਦਰ ਸਿੰਘ ,ਰਾਜੇਸ਼ ਕੁਮਾਰ, ਭੁਪਿੰਦਰ ਸਿੰਘ, ਰਾਜੇਸ਼ ਕੁਮਾਰ ਰਾਜੂ ਆਦਿ ਵੀ ਹਾਜ਼ਰ ਸਨ।
