ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦੁਪਹਿਰ ਬਾਅਦ ਮਹਿੰਦਰ ਸਿੰਘ ਕੇਪੀ ਦੇ ਜਲੰਧਰ ਸਥਿਤ ਘਰ ਪੁੱਜੇ। ਕੇ ਪੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ।
ਇਸ ਮੌਕੇ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਬਹੁਤ ਲੰਬੀਆਂ ਜਿਹੜੀਆਂ ਪੁਲਾਂਘਾਂ ਸ਼੍ਰੋਮਣੀ ਅਕਾਲੀ ਦਲ ਨੇ ਪੁੱਟੀਆਂ ਇਹਨਾਂ ਦਾ ਇਤਿਹਾਸ ਹੈ ਤੇ ਖਾਸ ਤੌਰ ਤੇ ਬਾਦਲ ਸਾਹਿਬ ਦਾ ਪਰਿਵਾਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਉਸ ਵੇਲੇ ਮੈਂ ਜਦੋਂ ਮੈਂ ਛੋਟਾ ਹੀ ਸੀ ਤੇ ਜਦੋਂ ਕਿਤੇ ਵਡਾਲਾ ਸਾਹਿਬ ਨੂੰ ਮਿਲਣਾ ਓਮਰਾਓ ਸਿੰਘ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਉਹਨਾਂ ਨੂੰ ਮਿਲਣਾ ਕਦੇ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਵਿਤਕਰਾ ਨਹੀਂ ਸੀ ਇੱਕ ਪਰਿਵਾਰਾਂ ਵਾਂਗੂ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਿਲ ਹੋਣਾ ਕਿਸੇ ਨੂੰ ਕੋਈ ਦੁੱਖ ਤਕਲੀਫ ਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਵਿੱਚ ਜਿੱਥੇ ਜਿੱਥੇ ਕੋਈ ਬੈਠਾ ਸੀ ਉਹ ਆਪਣਾ ਬੈਠਾ ਸੀ ਲੇਕਿਨ ਅੱਜ ਜਿਹੜਾ ਦੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਜੇ ਪਰਿਵਰਤਨ ਕਹਿ ਲਈਏ ਕਾਂਗਰਸ ਦੇ ਵਿੱਚ ਉਹ ਅਕਾਲੀ ਦਲ ਚ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਰਹੇ ਨੇ ਸੋ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਦੇ ਵਿੱਚ ਡਿਸਿਪਲਨ ਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਨੁਸ਼ਾਸਨ ਹੈ ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਨਾਂ ਦਾ ਇਤਿਹਾਸ 100 ਸਾਲ ਤੋਂ ਉੱਪਰ ਹੈ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਯਤਨ ਕੀਤੇ ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ ਦੀਵਾਨਾ ਕਿ ਇਨਫਰਾਸਟਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ ਦਸਾਂ ਸਾਲਾਂ ਦੇ ਵਿੱਚ ਔਰ ਪੰਜਾਬ ਦਾ ਖਾਸ ਕਰਕੇ ਇਹਨਾਂ ਨੇ ਬਣਾਇਆ ਚਾਹੇ ਉਹ ਬੱਸ ਸਟੈਂਡ ਹੋਣ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ ਏਅਰਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ। ਮੈਨੂੰ ਇਸ ਗੱਲ ਬਾਰੇ ਮੈਨੂੰ ਪੱਤਰਕਾਰਾਂ ਨੇ ਵੀ ਕਈ ਸਵਾਲ ਪੁੱਛੇ ਨੇ ਬਾਦਲ ਸਾਹਿਬ ਕਿ ਤੁਸੀਂ ਅਕਾਲੀ ਦਲ ਕਿਉਂ ਚੁਣਿਆ ਮੈਂ ਕਿਹਾ ਕਿ ਇਸ ਕਰਕੇ ਮੈਂ ਚੁਣਿਆ ਕਿ ਅਕਾਲੀ ਦਲ ਜਿਹੜੀ ਪੰਜਾਬ ਦੀ ਪਾਰਟੀ ਹੈ। ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬ ਮਜ਼ਦੂਰਾਂ ਦੀ ਜਿਹੜੀ ਪਾਰਟੀ ਹੈ ਜਿਨਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਕੀਤੇ ਅਤੇ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮਜਬੂਤ ਹੋਣੀ ਚਾਹੀਦੀ ਪੰਜਾਬ ਦਾ ਭਲਾ ਨਹੀਂ ਹੋਏਗਾ ਇਸ ਕਰਕੇ ਮੇਰਾ ਅਤੇ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਤਰੀਕੇ ਦੇ ਨਾਲ ਜਿਸ ਤਰਾਂ ਕਾਂਗਰਸ ਪਾਰਟੀ ਦੀ ਲੰਬੀ ਸੇਵਾ ਕੀਤੀ ਹੈ ਉਸੇ ਤਰਾਂ ਇਥੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਮਤਭੇਦਾਂ ਨੂੰ ਲੈ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਇਆ ਹਾਂ।
