ਕੈਨੇਡਾ (ਸਤਪਾਲ ਸਿੰਘ ਜੌਹਲ) -ਪੰਜਾਬ ‘ਚ ਨਿੱਜੀ ਸਕੂਲਾਂ ਦੇ ਬਹੁਤੇ ਪ੍ਰਿੰਸੀਪਲ, ਮਾਲਕ ਸਰਕਾਰੀ ਸਕੂਲਾਂ ਦੇ ਪੜ੍ਹੇ/ਪੜ੍ਹੀਆਂ ਹਨ। ਬੀਤੇ 40 ਕੁ ਸਾਲਾਂ ਦੌਰਾਨ ਦੋ ਪੀੜ੍ਹੀਆਂ ਬਦਲ ਗਈਆਂ ਤੇ ਨਿੱਜੀ ਸਕੂਲਾਂ (ਦੁਕਾਨਦਾਰੀਆਂ) ਤੋਂ ਪੜ੍ਹ ਕੇ ਪੰਜਾਬੀਆਂ ਤੇ ਪੰਜਾਬਣਾਂ ਨੇ ਕੋਈ ਖਾਸ ਵੱਡੀਆ ਪ੍ਰਾਪਤੀਆਂ ਵੀ ਨਹੀਂ ਕੀਤੀਆਂ। ਨਿਘਾਰ, ਉਜਾੜਾ ਵਧਦਾ ਹੀ ਗਿਆ ਹੈ। ਸਰਕਾਰੀ ਸਕੂਲ ਸਿਸਟਮ ਬਹੁਤ ਕਾਮਯਾਬ ਸੀ ਜਿਸ ਨੂੰ ਲੋਕਾਂ ਨੇ ਅੰਗਰੇਜੀਆਂ ਦੇ ਭਰਮਜਾਲ ‘ਚ ਫਸ ਕੇ, ਵਿਦਿਆ ਦੇ ਚਲਾਕ ਕਾਰੋਬਾਰੀਆਂ ਦੇ ਹੱਥੀਂ ਚੜ੍ਹ ਕੇ ਆਪ ਬਰਾਬਾਦ ਕਰਵਾ ਲਿਆ ਹੈ। ਮੰਨ ਜਾਵੋ ਜਦੋ ਜਾਗੀਏ, ਸਵੇਰਾ ਹੁੰਦਾ। ਹੁਣ ਜਾਗ ਪਈਏ।
ਸਮੱਸਿਆ ਜੜ੍ਹ ਇਹ ਹੈ ਕਿ ਨਿੱਜੀ ਸਕੂਲਾਂ (ਵਪਾਰ) ਦੀਆਂ ਜੜ੍ਹਾਂ ਪੱਕੀਆਂ ਕਰਨ ‘ਚ ਲੋਕ ਭਾਵ ਸਮੇਂ ਦੇ ਮਾਪੇ ਸ਼ਾਮਿਲ ਰਹੇ। ਸਰਕਾਰੀ ਸਕੂਲ ਬਚਾਉਣ ਲਈ ਲਾਮਬੱਧੀ ਨਾ ਕੀਤੀ ਸਗੋਂ ਨਿੱਜੀ ਸਕੂਲਾਂ ਨੂੰ ਫੈਸ਼ਨ (ਭੇਡਚਾਲ) ਬਣਾ ਲਿਆ। 80ਵਿਆਂ ਤੋਂ ਸਰਕਾਰੀ ਸਕੂਲ ਬੱਚਿਆਂ ਤੋਂ ਸੁੰਨੇ ਮਾਪਿਆਂ ਨੇ ਆਪ ਕੀਤੇ ਜਿਸ ਨਾਲ ਚਲਾਕ ਕਾਰੋਬਾਰੀਆਂ ਦਾ ਹੌਂਸਲਾ ਵਧਦਾ ਗਿਆ। ਕੋਈ ਮੰਨੇ ਤੇ ਭਾਵੇਂ ਨਾ ਪਰ ਸੱਚ ਇਹ ਹੈ ਕਿ ਲੋਕਤੰਤਰ ਸੀ, ਲੋਕ ਜਾਗਦੇ ਚਾਹੀਦੇ। ਖੇਤੀ ਕਾਨੂੰਨ ਰੱਦ ਕਰਾ ਲਏ। ਸਕੂਲ, ਅਤੇ ਬੋਲੀ ਵੀ ਬਚੇ ਰਹਿ ਸਕਦੇ ਸੀ। ਲੋਕ ਉਦੋਂ ਨਹੀਂ ਜਾਗੇ ਇਸ ਬਾਰੇ ਤੇ ਅਜੇ ਵੀ ਸਹੀ ਮੁਲਾਂਕਣ ਤੋਂ ਕਤਰਾਇਆ ਜਾ ਰਿਹਾ। ਦਿਲ ਵੱਡਾ ਕਰੀਏ, ਮੰਨੀਏ🙏ਸਤਪਾਲ ਸਿੰਘ ਜੌਹਲ
 
                        