ਪੰਜਾਬ ਸਰਕਾਰ ਵੱਲੋ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ ਦੀ ਸੁਰੱਖਿਆ ਘੱਟ ਕਰਨ ਦੇ ਹੁਕਮਾਂ ਤੇ 2 ਕਮਾਂਡੋਜ਼, 2 ਪੰਜਾਬ ਪੁਲਿਸ ਮੁਲਾਜ਼ਮ ਸਮੇਤ ਪੁਲਿਸ ਪਾਇਲਟ ਜੀਪ ਵਾਪਸ ਬੁਲਾ ਲਈ ਹੈ।
ਸਾਬਕਾ ਸ਼ੀਤਲ ਕੁਮਾਰ ਅੰਗੁਰਾਲ ਦੀ ਸੁਰੱਖਿਆ ਵੀ ਵਾਪਸ ਬੁਲਾਈ ਜਾ ਸਕਦੀ ਹੈ।
ਜਿਕਰਯੋਗ ਹੈ ਕਿ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੋਵੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣ ਉਪਰੰਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ ਇਸ ਦੌਰਾਨ ਦੋਵੇ ਲੀਡਰਾਂ ਨੇ ਸੁਰੱਖਿਆ ਵਧਾਉਣ ਦੀ ਮੰਗ ਵੀ ਕੀਤੀ ਸੀ ਜਦੋਕਿ ਪੰਜਾਬ ਸਰਕਾਰ ਨੇ ਰਿੰਕੂ ਦੀ ਸੁਰੱਖਿਆ ਘਟਾਅ ਦਿੱਤੀ ਹੈ।
